ਕਾਠਮੰਡੂ- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਸੈਫ ਮਹਿਲਾ ਚੈਂਪੀਅਨਸ਼ਿਪ 2022 'ਚ ਮਾਲਦੀਵ ਨੂੰ ਇਕਤਰਫਾ ਮੈਚ 'ਚ 9-0 ਨਾਲ ਹਰਾਇਆ। ਅੰਜੂ ਤਮਾਂਗ (24', 45+2', 85', 88') ਨੇ ਭਾਰਤ ਵੱਲੋਂ ਸਭ ਤੋਂ ਵੱਧ ਚਾਰ ਗੋਲ ਕੀਤੇ। ਇਸ ਤੋਂ ਇਲਾਵਾ ਡਾਂਗਮੇਈ ਗ੍ਰੇਸ (53', 86') ਨੇ ਦੋ ਗੋਲ ਕੀਤੇ ਜਦਕਿ ਪ੍ਰਿਅੰਕਾ ਦੇਵੀ (42'), ਸੌਮਿਆ ਗੁਗੂਲੋਥ (55') ਅਤੇ ਕਸ਼ਮੀਨਾ (84') ਨੇ ਇਕ-ਇਕ ਗੋਲ ਕੀਤਾ।
ਦੂਜੇ ਪਾਸੇ ਮਾਲਦੀਵ ਦੀ ਟੀਮ ਇਕ ਵਾਰ ਵੀ ਗੇਂਦ ਨੂੰ ਭਾਰਤੀ ਗੋਲਕੀਪਰ ਤੋਂ ਗੇਂਦ ਤੋਂ ਪਾਰ ਨਹੀਂ ਪਹੁੰਚਾ ਸੀ ਤੇ ਭਾਰਤ ਨੇ ਇਹ ਮੈਚ 9-0 ਦੇ ਵੱਡੇ ਫਰਕ ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸੈਫ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ। ਭਾਰਤ ਦਾ ਅਗਲਾ ਮੁਕਾਬਲਾ ਸੋਮਵਾਰ ਨੂੰ ਬੰਗਲਾਦੇਸ਼ ਨਾਲ ਹੋਵੇਗਾ।
ਬੋਪੰਨਾ ਨੇ ਨਾਰਵੇ ਵਿਰੁੱਧ ਡੇਵਿਸ ਕੱਪ ਮੁਕਾਬਲੇ ਤੋਂ ਨਾਂ ਲਿਆ ਵਾਪਸ
NEXT STORY