ਗੁਹਾਟੀ— ਡੇਨੀਅਲ ਵਾਟ ਦੀ ਅਜੇਤੂ 64 ਦੌੜਾਂ ਦੀ ਅਰਧ ਸੈਂਕੜੇ ਵਾਰੀ ਪਾਰੀ ਅਤੇ ਕੈਥਰੀਨ ਬ੍ਰੰਟ ਦੀ 17 ਦੌੜਾਂ 'ਤੇ 3 ਵਿਕਟਾਂ ਦੀ ਖਤਰਨਾਕ ਗੇਂਦਬਾਜ਼ੀ ਭਾਰਤੀ ਮਹਿਲਾ ਟੀਮ 'ਤੇ ਭਾਰੀ ਪਈ ਜਿਸ ਨੂੰ ਵੀਰਵਾਰ ਨੂੰ ਇੱਥੇ ਇੰਗਲੈਂਡ ਦੇ ਹੱਥੋਂ ਦੂਜੇ ਟੀ-20 ਮੁਕਾਬਲੇ 'ਚ ਪੰਜ ਵਿਕਟਾਂ ਨਾਲ ਹਾਰ ਝਲਣੀ ਪਈ। ਇੰਗਲੈਂਡ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਮਹਿਲਾਵਾਂ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ 'ਤੇ 111 ਦੌੜਾਂ ਦਾ ਛੋਟਾ ਸਕੋਰ ਬਣਾਇਆ। ਇਸ ਦੇ ਜਵਾਬ 'ਚ ਇੰਗਲਿਸ਼ ਟੀਮ ਨੇ 19.1 ਓਵਰ 'ਚ ਪੰਜ ਵਿਕਟਾਂ 'ਤੇ 114 ਦੌੜਾਂ ਦਾ ਸਕੋਰ ਬਣਾ ਕੇ ਆਸਾਨੀ ਨਾਲ ਮੈਚ ਆਪਣੇ ਨਾਂ ਕਰ ਲਿਆ।
ਭਾਰਤੀ ਪਾਰੀ 'ਚ ਮਿਤਾਲੀ ਰਾਜ ਨੇ 20 ਦੌੜਾਂ ਦਾ ਸਕੋਰ ਬਣਾਇਆ ਜਦਕਿ ਓਪਨਿੰਗ ਜੋੜੀ ਹਰਲੀਨ ਦੇਓਲ ਨੇ 14 ਅਤੇ ਸਮ੍ਰਿਤੀ ਮੰਧਾਨਾ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਮਿਡਲ ਆਰਡਰ ਦੀ ਬੱਲੇਬਾਜ਼ ਦੀਪਤੀ ਸ਼ਰਮਾ ਨੇ 18 ਅਤੇ ਭਾਰਤੀ ਫੂਲਮਾਲੀ ਨੇ 18 ਦੌੜਾਂ ਬਣਾਈਆਂ। ਇੰਗਲੈਂਡ ਲਈ ਕੈਥਰੀਨ 17 ਦੌੜਾਂ 'ਤੇ ਤਿੰਨ ਵਿਕਟ ਲੈ ਕੇ ਸਭ ਤੋਂ ਕਾਮਯਾਬ ਰਹੀ ਜਦਕਿ ਲਿੰਸੀ ਸਮਿਥ ਨੂੰ 11 ਦੌੜਾਂ 'ਤੇ ਦੋ ਵਿਕਟਾਂ ਮਿਲੀਆਂ। ਇੰਗਲਿਸ਼ ਟੀਮ ਦੀ ਜਿੱਤ 'ਚ ਓਪਨਰ ਡੇਨੀਅਲ ਦਾ ਅਹਿਮ ਯੋਗਦਾਨ ਰਿਹਾ ਜਿਨ੍ਹਾਂ ਨੇ 55 ਗੇਂਦਾਂ ਦੀ ਪਾਰੀ 'ਚ 6 ਚੌਕੇ ਲਗਾ ਕੇ ਅਜੇਤੂ 64 ਦੌੜਾਂ ਦੀ ਪਾਰੀ ਖੇਡੀ ਜੋ ਉਨ੍ਹਾਂ ਦਾ ਟੀ-20 ਦਾ ਤੀਜਾ ਅਰਧ ਸੈਂਕੜਾ ਵੀ ਸੀ। ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਇੰਗਲੈਂਡ ਦੇ ਮਿਡਲ ਆਰਡਰ ਦੇ ਵਿਕਟ ਪੁੱਟੇ ਪਰ ਉਨ੍ਹਾਂ ਲਈ ਬਚਾਅ ਕਰਨ ਲਈ ਵੱਡਾ ਸਕੋਰ ਨਹੀਂ ਸੀ। ਇੰਗਲੈਂਡ ਲਈ ਦੂਜਾ ਵੱਡਾ ਸਕੋਰ ਲਾਰੇਨ ਵਿਨਫੀਲਡ ਦਾ 29 ਦੌੜਾਂ ਰਿਹਾ। ਡੇਨੀਅਲ ਨੂੰ ਉਨ੍ਹਾਂ ਦੀ ਮੈਚ ਜੇਤੂ ਪਾਰੀ ਲਈ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ। ਭਾਰਤ ਲਈ ਏਕਤਾ ਬਿਸ਼ਟ ਨੇ 23 ਦੌੜਾਂ 'ਤੇ ਦੋ ਵਿਕਟ ਕੱਢੇ ਜਦਕਿ ਦੀਪਤੀ ਸ਼ਰਮਾ, ਰਾਧਾ ਯਾਦਵ ਅਤੇ ਪੂਨਮ ਯਾਦਵ ਨੇ ਇਕ-ਇਕ ਵਿਕਟ ਲਏ।
ਭੱਜੀ ਨੇ ਸ਼ੇਅਰ ਕੀਤਾ ਧੋਨੀ ਦਾ ਵੀਡੀਓ, ਮੈਚ ਤੋਂ ਪਹਿਲਾਂ ਕੰਗਾਰੂਆਂ ਨੂੰ ਦਿੱਤੀ ਚਿਤਾਵਨੀ
NEXT STORY