ਗੁਹਾਟੀ— ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਦੇ ਖਿਲਾਫ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ20 ਕੌਮਾਂਤਰੀ ਕ੍ਰਿਕਟ ਮੈਚ 'ਚ ਲਗਾਤਾਰ ਪੰਜ ਹਾਰਾਂ ਦੇ ਸਿਲਸਿਲੇ ਨੂੰ ਤੋੜਨ ਦੀ ਕੋਸ਼ਿਸ ਕਰੇਗੀ। ਭਾਰਤ ਨੂੰ ਐਤਵਾਰ ਨੂੰ ਇੱਥੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਇੰਗਲੈਂਡ ਦੇ ਖਿਲਾਫ 41 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਭ ਤੋਂ ਛੋਟੇ ਫਾਰਮੈਟ 'ਚ ਭਾਰਤ ਦੀ ਲਗਾਤਾਰ ਪੰਜਵੀਂ ਹਾਰ ਦਾ ਮਤਲਬ ਹੈ ਕਿ ਡਬਲਿਊ.ਵੀ. ਰਮਨ ਦੇ ਮਾਰਗਦਰਸ਼ਨ 'ਚ ਖੇਡਣ ਵਾਲੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਪ੍ਰਦਰਸ਼ਨ 'ਚ ਕਾਫੀ ਸੁਧਾਰ ਕਰਨਾ ਹੋਵੇਗਾ।
ਭਾਰਤ ਨੇ ਨਿਊਜ਼ੀਲੈਂਡ 'ਚ ਵਨ ਡੇ ਸੀਰੀਜ਼ ਜਿੱਤਣ ਦੇ ਬਾਅਦ ਤਿੰਨ ਟੀ-20 ਮੁਕਾਬਲੇ ਗੁਆ ਦਿੱਤੇ ਸਨ ਅਤੇ ਹੁਣ ਇੰਗਲੈਂਡ ਦੇ ਖਿਲਾਫ ਸੀਰੀਜ਼ ਵੀ ਇਸੇ ਵੱਲ ਵਧਦੀ ਦਿਸ ਰਹੀ ਹੈ। ਇੰਗਲੈਂਡ ਦੇ ਚਾਰ ਵਿਕਟਾਂ 'ਤੇ 160 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਭਾਰਤੀ ਮਹਿਲਾ ਟੀਮ 6 ਵਿਕਟਾਂ 'ਤੇ 119 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੇ ਮਜ਼ਬੂਤ ਸਕੋਰ ਦੇ ਬਾਅਦ ਭਾਰਤ ਨੂੰ ਹਰਲੀਨ ਦਿਓਲ, ਕਪਤਾਨ ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰੀਗੇਜ ਅਤੇ ਤਜਰਬੇਕਾਰ ਮਿਤਾਲੀ ਰਾਜ ਤੋਂ ਕਾਫੀ ਉਮੀਦਾਂ ਸਨ ਪਰ ਇਨ੍ਹਾਂ ਸਾਰਿਆਂ ਨੇ ਨਿਰਾਸ਼ ਕੀਤਾ। ਭਾਰਤ ਨੂੰ ਹਰਮਨਪ੍ਰੀਤ ਕੌਰ ਜਿਹੀ ਹਮਲਾਵਰ ਖਿਡਾਰਨ ਦੀ ਕਮੀ ਮਹਿਸੂਸ ਹੋਈ। ਟੀ-20 ਟੀਮ ਦੀ ਨਿਯਮਿਤ ਕਪਤਾਨ ਹਰਮਨਪ੍ਰੀਤ ਸੱਟ ਦਾ ਸ਼ਿਕਾਰ ਹੈ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਸਮ੍ਰਿਤੀ ਮੰਧਾਨਾ (ਕਪਤਾਨ), ਮਿਤਾਲੀ ਰਾਜ, ਜੇਮਿਮਾ ਰੋਡ੍ਰੀਗੇਜ, ਦੀਪਤੀ ਸ਼ਰਮਾ, ਤਾਨੀਆ ਭਾਟੀਆ, ਭਾਰਤੀ ਫੁਲਮਾਲੀ, ਅਨੁਜਾ ਪਾਟਿਲ, ਸ਼ਿਖਾ ਪਾਂਡੇ, ਕੋਮਲ ਜਾਂਜੜ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ, ਵੇਦਾ ਕ੍ਰਿਸ਼ਨਮੂਰਤੀ ਅਤੇ ਹਰਲੀਨ ਦੇਓਲ।
ਇੰਗਲੈਂਡ ਮਹਿਲਾ ਟੀਮ :
ਹੀਥਰ ਨਾਈਟ (ਕਪਤਾਨ), ਟੈਮੀ ਬਿਊਮੌਂਟ, ਕੈਥਰੀਨ ਬਰੰਟ, ਕੇਟ ਕਰਾਸ, ਸੋਫੀਆ ਡੰਕਲੇ, ਫ੍ਰੇਆ ਡੇਵਿਸ, ਜਾਰਜੀਆ ਐਲਵਿਸ, ਐਮੀ ਜੋਨਸ, ਲਾਰਾ ਮਾਰਸ਼, ਨਤਾਲੀ ਸਕਿਵਰ, ਆਨਯਾ ਸ਼੍ਰਬਸੋਲ, ਲਿੰਸੇ ਸਮਿਥ, ਲਾਰੇਨ ਵਿਨਫੀਲਡ, ਡੈਨੀਅਲੀ ਵਾਟ ਅਤੇ ਐਲੇਕਸ ਹਾਰਟਲੇ।
ਦੂਜਾ ਵਨ ਡੇ ਜਿੱਤਦਿਆਂ ਭਾਰਤ ਦੇ ਨਾਂ ਦਰਜ ਹੋਏ ਇਹ 5 ਵੱਡੇ ਰਿਕਾਰਡ
NEXT STORY