ਸਪੋਰਸਟ ਡੈਸਕ — ਇੰਗਲੈਂਡ ਖਿਲਾਫ ਹਾਰ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਤਿਕੋਣੀ ਸੀਰੀਜ਼ ਦੇ ਅਹਿਮ ਮੁਕਾਬਲੇ 'ਚ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਨੂੰ 7 ਵਿਕਟ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਇੰਗਲੈਂਡ ਖਿਲਾਫ 4 ਵਿਕਟਾਂ ਅਤੇ ਆਸਟਰੇਲੀਆ ਖਿਲਾਫ ਚਾਰ ਵਿਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦ ਕਿ ਭਾਰਤੀ ਟੀਮ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਸੀ। 
ਇਸ ਮੈਚ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਨੇ 20 ਓਵਰਾਂ 'ਚ 5 ਵਿਕਟ ਗੁਆ ਕੇ 173 ਦੌੜਾਂ ਬਣਾਇਆ। 174 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 19.4 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।ਭਾਰਤ ਵਲੋਂ ਸਲਾਮੀ ਬੱਲੇਬਾਜ਼ੀ ਸ਼ੈਫਾਲੀ ਵਰਮਾ ਅਤੇ ਸਿਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਨੂੰ ਆਸਾਨ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਸਿਮ੍ਰਿਤੀ ਮੰਧਾਨਾ ਨੇ 48 ਗੇਂਦਾਂ 'ਚ 7 ਚੌਕੇ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡੀ, ਜਦ ਕਿ ਸ਼ੈਫਾਲੀ ਵਰਮਾ ਨੇ 28 ਗੇਂਦਾਂ 'ਚ 8 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 49 ਬਣਾਈਆਂ। ਸ਼ੈਫਾਲੀ ਅਤੇ ਮੰਧਾਨਾ ਤੋਂ ਇਲਾਵਾ ਜੇਮਿਮਾ ਰੋਡਰਿਗਸ ਨੇ 19 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 30 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਕਪਤਾਨ ਹਰਮਨਪ੍ਰੀਤ ਕੌਰ ਨੇ 20 ਗੇਂਦਾਂ 'ਚ ਇਕ ਛੱਕੇ ਦੀ ਮਦਦ ਨਾਲ ਅਜੇਤੂ 20 ਅਤੇ ਦੀਪਤੀ ਸ਼ਰਮਾ ਨੇ 4 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ ਅਜੇਤੂ 11 ਦੌੜਾਂ ਦੀ ਪਾਰੀ ਖੇਡੀ।
ਐੱਫ. ਆਈ. ਐੱਚ. ਪ੍ਰੋ ਲੀਗ ਭਾਰਤ ਸਾਹਮਣੇ ਬੈਲਜੀਅਮ ਦੀ ਸਖਤ ਚੁਣੌਤੀ
NEXT STORY