ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ ਬੁਲਗਾਰੀਆ ਦੇ ਸੋਫ਼ੀਆ ’ਚ ਜਾਰੀ ਵਿਸ਼ਵ ਓਲੰਪਿਕ ਗੇਮਸ ਕੁਆਲੀਫਾਇੰਗ ਟੂਰਨਾਮੈਂਟ ਦੇ 125 ਕਿਲੋਗ੍ਰਾਮ ਕੈਟੇਗਰੀ ਦੇ ਫ਼ਾਈਨਲ ’ਚ ਪਹੁੰਚਦੇ ਹੋਏ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ।
ਉਨ੍ਹਾਂ ਨੇ ਵੇਨੇਜ਼ੁਏਲਾ ਦੇ ਡੈਨੀਅਲ ਡਿਯਾਜ਼ ਨੂੰ 5-0 ਨਾਲ ਕਰਾਰੀ ਹਾਰ ਦਿੰਦੇ ਹੋਏ ਓਲੰਪਿਕ ਕੋਟਾ ਹਾਸਲ ਕੀਤਾ। ਹੁਣ ਵਿਸ਼ਵ ਓਲੰਪਿਕ ਗੇਮਜ਼ ਕੁਆਲੀਫ਼ਾਇੰਗ ਟੂਰਨਾਮੈਂਟ ਦੇ ਫ਼ਾਈਨਲ ’ਚ ਉਨ੍ਹਾਂ ਦਾ ਸਾਹਮਣਾ ਰੂਸ ਦੇ ਸਰਗੇਈ ਕੋਜਿਰੇਵ ਨਾਲ ਹੋਵੇਗਾ।
ਸੁਮਿਤ ਫ਼੍ਰੀਸਟਾਈਲ ’ਚ ਪੁਰਸ਼ ਵਰਗ ’ਚ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਚੌਥੇ ਤੇ ਓਵਰਆਲ (ਪੁਰਸ਼ ਪਹਿਲਵਾਨ ਤੇ ਮਹਿਲਾ ਪਹਿਲਵਾਨ) 7ਵੇਂ ਭਾਰਤੀ ਪਹਿਲਵਾਨ ਹਨ। ਇਸ ਤੋਂ ਪਹਿਲਾਂ ਰਵੀ ਦਾਹੀਆ (57 ਕਿਲੋਗ੍ਰਾਮ), ਬਜਰੰਗ ਪੂਨੀਆ (65 ਕਿਲੋਗ੍ਰਾਮ) ਤੇ ਦੀਪਕ ਪੂਨੀਆ (86 ਕਿਲੋਗ੍ਰਾਮ) ਨੇ 2019 ਓਲੰਪਿਕ ਕੁਆਲੀਫ਼ਿਕੇਸ਼ਨ ’ਚ ਓਲੰਪਿਕ ਟਿਕਟ ਹਾਸਲ ਕੀਤੇ ਸਨ।
KKR ਦੇ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਪਾਜ਼ੇਟਿਵ, ਟੀਮ ਦੇ ਇੰਨੇ ਖਿਡਾਰੀ ਹੋ ਚੁੱਕੇ ਹਨ ਕੋਵਿਡ-19 ਦੇ ਸ਼ਿਕਾਰ
NEXT STORY