ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਸ਼ੁੱਕਰਵਾਰ ਨੂੰ ਆਪਣਾ ਦਫਤਰ ਆਪਣੇ ਸਾਬਕਾ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਨਿਵਾਸ ਤੋਂ ਹਟਾ ਲਿਆ ਹੈ, ਜਿਸ ’ਤੇ ਹਾਲ ਹੀ ਵਿਚ ਖੇਡ ਮੰਤਰਾਲਾ ਨੇ ਗੰਭੀਰ ਇਤਰਾਜ਼ ਜਤਾਇਆ ਸੀ।
ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਡਬਲਯੂ. ਐੱਫ. ਆਈ. ਦਾ ਨਵਾਂ ਦਫਤਰ ਨਵੀਂ ਦਿੱਲੀ ਦੇ ਹਰਿਨਗਰ ਵਿਚ ਹੈ। ਖੇਡ ਮੰਤਰਾਲਾ ਨੇ 24 ਦਸੰਬਰ ਨੂੰ ਮੁਖੀ ਸੰਜੇ ਸਿੰਘ ਦੀ ਅਗਵਾਈ ਵਿਚ ਡਬਲਯੂ. ਐੱਫ. ਆਈ. ਦੇ ਨਵੇਂ ਚੁਣੇ ਗਏ ਪੈਨਲ ਨੂੰ ਚੋਣਾਂ ਦੇ ਤਿੰਨ ਦਿਨ ਬਾਅਦ ਹੀ ਮੁਅੱਤਲ ਕਰ ਦਿੱਤਾ ਸੀ। ਮੰਤਰਾਲਾ ਨੇ ਡਬਲਯੂ. ਐੱਫ. ਆਈ. ਦੇ ਬ੍ਰਿਜਭੂਸ਼ਣ ਦੇ ਨਿਵਾਸ ਤੋਂ ਚੱਲ ਰਹੇ ਦਫਤਰ ਨੂੰ ਵੀ ਮੁਅੱਤਲੀ ਦੀ ਕਾਰਵਾਈ ਦਾ ਇਕ ਕਾਰਨ ਦੱਸਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖੇਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ
NEXT STORY