ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੁਕਾਬਲਾ ਅੱਜ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਅੱਜ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਜਿੱਥੇ ਅੱਜ ਦਾ ਮੁਕਾਬਲਾ ਜਿੱਤ ਕੇ ਲੜੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ, ਉੱਥੇ ਹੀ ਆਸਟ੍ਰੇਲੀਆ ਲਈ ਇਹ ਕਰੋ ਜਾਂ ਮਰੋ ਵਾਲਾ ਮੁਕਾਬਲਾ ਹੋਵੇਗਾ।
ਲੜੀ ਦੇ ਪਹਿਲੇ ਦੋ ਟੀ-20 ਮੈਚਾਂ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਲੜੀ 'ਚ 2-0 ਦੀ ਜੇਤੂ ਬੜਤ ਲਈ ਹੋਈ ਹੈ। ਪਹਿਲੇ ਮੈਚ 'ਚ ਜਿੱਥੇ ਕਪਤਾਨ ਸੂਰਿਆਕੁਮਾਰ ਨੇ ਬੱਲੇ ਨਾਲ ਕਮਾਲ ਕੀਤਾ ਸੀ ਤੇ ਟੀਮ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾਈ ਸੀ। ਉੱਥੇ ਹੀ ਦੂਜੇ ਮੁਕਾਬਲੇ 'ਚ ਟਾਪ ਆਰਡਰ ਦੇ ਤਿੰਨਾ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ ਸੀ। ਇਹ ਦੋਵੇਂ ਹੀ ਮੈਚ ਭਾਰਤ ਨੇ ਜਿੱਤੇ ਸਨ, ਜਿਸ ਕਾਰਨ ਆਸਟ੍ਰੇਲੀਆ ਦੀ ਟੀਮ ਇਕ ਵੀ ਮੈਚ ਹੋਰ ਹਾਰਦੀ ਹੈ ਤਾਂ ਉਹ ਲੜੀ ਹਾਰ ਜਾਵੇਗੀ।
ਇਹ ਵੀ ਪੜ੍ਹੋ- ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
ਪਿੱਚ ਰਿਪੋਰਟ-
ਗੁਹਾਟੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਗੇਂਦਬਾਜ਼ਾਂ ਨੂੰ ਬਹੁਤ ਘੱਟ ਮਦਦ ਮਿਲਦੀ ਹੈ, ਜਿਸ ਕਾਰਨ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਅੱਜ ਵੀ ਇਕ ਵੱਡਾ ਸਕੋਰ ਖੜ੍ਹਾ ਕਰ ਸਕਦੀ ਹੈ।
ਟੀਮਾਂ-
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਯਸ਼ਸਵੀ ਜਾਇਸਵਾਲ, ਅਕਸ਼ਰ ਪਟੇਲ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਈਸ਼ਾਨ ਕਿਸ਼ਨ, ਜਿਤੇਸ਼ ਸ਼ਰਮਾ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਪ੍ਰਸਿੱਧ ਕ੍ਰਿਸ਼ਨਾ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ
ਆਸਟ੍ਰੇਲੀਆ- ਮੈਥਿਊ ਵੇਡ (ਕਪਤਾਨ) ਡੇਵਿਡ ਵਾਰਨਰ, ਸਟੀਵ ਸਮਿਥ, ਟਿਮ ਡੇਵਿਡ, ਟ੍ਰੈਵਿਸ ਹੈੱਡ, ਐਰੋਨ ਹਾਰਡੀ, ਗਲੈੱਨ ਮੈਕਸਵੈੱਲ, ਮਾਰਕਸ ਸਟਾਇਨਿਸ, ਮੈਟ ਸ਼ਾਰਟ, ਜਾਸ਼ ਇੰਗਲਿਸ, ਐਡਮ ਜ਼ੈਂਪਾ, ਜੇਸਨ ਬੈਹਰਨਡਾਰਫ਼, ਕੇਨ ਰਿਚਰਡਸਨ, ਨਾਥਨ ਐਲਿਸ, ਸ਼ਾਨ ਐਬਟ, ਸਪੈਂਸਰ ਜਾਨਸਨ, ਤਨਵੀਰ ਸੰਘਾ
ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਕਿਹਾ-ਮੇਰੀ ਜ਼ਿੰਦਗੀ ਖਤਰੇ ’ਚ, ਰਾਸ਼ਟਰਪਤੀ ਨੇ ਕੀਤਾ ਬਰਖਾਸਤ
NEXT STORY