ਸਪੋਰਟਸ ਡੈਸਕ : ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-1 'ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹਨ। ਆਸਟ੍ਰੇਲੀਆ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਪਲੇਇੰਗ ਇਲੈਵਨ ਵਿਚ ਇਕ ਬਦਲਾਅ ਕੀਤਾ ਅਤੇ ਐੱਸ ਸਜਨਾ ਦੀ ਥਾਂ ਪੂਜਾ ਵਸਤਰਕਰ ਨੂੰ ਲਿਆ ਗਿਆ। ਆਸਟ੍ਰੇਲਿਆਈ ਟੀਮ ਨੇ ਦੋ ਬਦਲਾਅ ਕੀਤੇ ਹਨ, ਜਿਨ੍ਹਾਂ ਵਿਚ ਗ੍ਰੇਸ ਹੈਰਿਸ ਅਤੇ ਡਾਰਸੀ ਬ੍ਰਾਊਨ ਨੂੰ ਅੰਤਿਮ ਗਿਆਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਆਸਟ੍ਰੇਲੀਆ ਨੇ ਗ੍ਰੇਸ ਹੈਰਿਸ ਦੀਆਂ 40 ਦੌੜਾਂ, ਕਪਤਾਨ ਤਾਹਿਲਾ ਮੈਕਗ੍ਰਾ ਦੀਆਂ 32 ਅਤੇ ਐਲੀਸਾ ਪੇਰੀ ਦੀਆਂ 32 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ ਹੈ।
ਆਸਟ੍ਰੇਲੀਆ : 151/8 (20 ਓਵਰ)
ਭਾਰਤੀ ਤੇਜ਼ ਗੇਂਦਬਾਜ਼ ਰੇਣੂਕਾ ਠਾਕੁਰ ਸਿੰਘ ਨੇ ਚੰਗੀ ਸ਼ੁਰੂਆਤ ਦਿੱਤੀ, ਜਦੋਂ ਉਸ ਨੇ ਵਿਕਟਕੀਪਰ ਬੱਲੇਬਾਜ਼ ਬੇਥ ਮੂਨੀ ਨੂੰ 2 ਅਤੇ ਜਾਰਜੀਆ ਨੂੰ 0 ਦੌੜਾਂ 'ਤੇ ਆਊਟ ਕੀਤਾ। ਹਾਲਾਂਕਿ ਫਿਰ ਕਪਤਾਨ ਤਾਹਿਲਾ ਮੈਕਗ੍ਰਾ ਨੇ ਗ੍ਰੇਸ ਹੈਰਿਸ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਤਾਹਿਲਾ ਨੇ ਰਾਧਾ ਯਾਦਵ ਦੀ ਗੇਂਦ 'ਤੇ ਆਊਟ ਹੋਣ ਤੋਂ ਪਹਿਲਾਂ 26 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗ੍ਰੇਸ ਹੈਰਿਸ ਨੇ 41 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਐਲਿਸਾ ਪੇਰੀ ਦੀਪਤੀ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਈ। ਉਸ ਨੇ 23 ਗੇਂਦਾਂ 'ਚ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਐਸ਼ਲੇ ਗਾਰਡਨਰ ਸਿਰਫ਼ 6 ਦੌੜਾਂ ਹੀ ਬਣਾ ਸਕਿਆ। ਐਨਾਬੈਲ ਸਦਰਲੈਂਡ ਨੇ 10 ਦੌੜਾਂ ਬਣਾਈਆਂ, ਜਦਕਿ ਲਿਚਫੀਲਡ ਨੇ 15 ਦੌੜਾਂ ਬਣਾਈਆਂ, ਜਿਸ ਨਾਲ ਟੀਮ ਨੇ 8 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ।
ਦੋਵਾਂ ਦੇਸ਼ਾਂ ਦੀ ਪਲੇਇੰਗ-11
ਭਾਰਤ : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਸ਼੍ਰੇਅੰਕਾ ਪਾਟਿਲ, ਆਸ਼ਾ ਸ਼ੋਭਨਾ, ਰੇਣੁਕਾ ਠਾਕੁਰ ਸਿੰਘ।
ਆਸਟ੍ਰੇਲੀਆ : ਬੈਥ ਮੂਨੀ (ਵਿਕਟਕੀਪਰ), ਗ੍ਰੇਸ ਹੈਰਿਸ, ਐਲੀਸ ਪੇਰੀ, ਐਸ਼ਲੇ ਗਾਰਡਨਰ, ਫੋਬੇ ਲਿਚਫੀਲਡ, ਤਾਹਲੀਆ ਮੈਕਗ੍ਰਾਥ (ਕਪਤਾਨ), ਜਾਰਜੀਆ ਵੇਅਰਹੈਮ, ਐਨਾਬੈਲ ਸਦਰਲੈਂਡ, ਸੋਫੀ ਮੋਲੀਨੇਕਸ, ਮੇਗਨ ਸ਼ੱਟ, ਡਾਰਸੀ ਬ੍ਰਾਊਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹੇਲਾ ਜੈਵਰਧਨੇ ਮੁੜ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਬਣੇ
NEXT STORY