ਮੁੰਬਈ— ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਮੇਗਾ ਨਿਲਾਮੀ ਤੋਂ ਪਹਿਲਾਂ ਵੱਡਾ ਬਦਲਾਅ ਕਰਦੇ ਹੋਏ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਜੈਵਰਧਨੇ 2017-2022 ਤੱਕ ਇਸੇ ਭੂਮਿਕਾ ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਹੋਏ ਸਨ।
ਫਰੈਂਚਾਇਜ਼ੀ ਨੇ 2017, 2019 ਅਤੇ 2020-21 ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਖਿਤਾਬ ਜਿੱਤਿਆ। ਜੈਵਰਧਨੇ ਇਸ ਤਰ੍ਹਾਂ ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਦੀ ਥਾਂ ਲੈਣਗੇ, ਜੋ ਦੋ ਸਾਲ ਤੱਕ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਰਹੇ। ਮੁੰਬਈ ਇੰਡੀਅਨਜ਼ ਨੇ 2023 ਦੇ ਪੜਾਅ ਵਿੱਚ ਨਾਕਆਊਟ ਲਈ ਕੁਆਲੀਫਾਈ ਕੀਤਾ ਸੀ ਪਰ ਇਸ ਸਾਲ ਉਸ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਅਤੇ ਟੀਮ ਨੇ 14 ਵਿੱਚੋਂ ਸਿਰਫ਼ ਚਾਰ ਮੈਚ ਜਿੱਤੇ।
ਜੈਵਰਧਨੇ ਨੇ ਫ੍ਰੈਂਚਾਇਜ਼ੀ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ, 'ਮੁੰਬਈ ਇੰਡੀਅਨਜ਼ ਪਰਿਵਾਰ ਵਿੱਚ ਮੇਰਾ ਸਫ਼ਰ ਹਮੇਸ਼ਾ ਵਿਕਾਸ ਵਾਲਾ ਰਿਹਾ ਹੈ। 2017 ਵਿੱਚ ਸਭ ਤੋਂ ਵਧੀਆ ਕ੍ਰਿਕਟ ਖੇਡਣ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਦਾ ਇੱਕ ਸਮੂਹ ਬਣਾਉਣ ਉੱਤੇ ਫੋਕਸ ਕੀਤਾ ਗਿਆ ਸੀ ਅਤੇ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹੁਣ ਵਾਪਸੀ ਦਾ ਮੌਕਾ ਅਤੇ ਉਸੇ ਭੂਮਿਕਾ ਵਿੱਚ ਮੁੰਬਈ ਇੰਡੀਅਨਜ਼ ਦੇ ਇਤਿਹਾਸ ਵਿੱਚ ਯੋਗਦਾਨ ਦੇਣਾ ਜਾਰੀ ਰੱਖਣਾ ਇੱਕ ਦਿਲਚਸਪ ਚੁਣੌਤੀ ਹੈ ਜਿਸ ਦੀ ਮੈਂ ਉਡੀਕ ਕਰ ਰਿਹਾ ਹਾਂ।
Women T20 WC : ਇੰਗਲੈਂਡ ਨੇ ਸਕਾਟਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
NEXT STORY