ਸਿਡਨੀ– ਫਾਰਮ ਵਿਚ ਚੱਲ ਰਹੇ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਇੱਥੇ ਦੂਜੇ ਵਨ ਡੇ ਦੌਰਾਨ ਲੱਗੀ ਗ੍ਰੋਇਨ ਸੱਟ ਦੇ ਕਾਰਣ ਭਾਰਤ ਵਿਰੁੱਧ ਸੀਮਤ ਓਵਰਾਂ ਦੀ ਲੜੀ ਦੇ ਬਚੇ ਹੋਏ ਮੈਚਾਂ ਵਿਚ ਨਹੀਂ ਖੇਡ ਸਕੇਗਾ ਜਦਕਿ ਚੋਟੀ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਮੈਨੇਜਮੈਂਚਟ ਨੇ ਆਰਾਮ ਦਿੱਤਾ ਹੈ।
ਪਹਿਲੇ ਦੋ ਵਨ ਡੇ ਵਿਚ 69 ਤੇ 83 ਦੌੜਾਂ ਦੀ ਪਾਰੀ ਖੇਡਣ ਵਾਲਾ ਵਾਰਨਰ ਐਤਵਾਰ ਨੂੰ ਐੱਸ. ਸੀ. ਜੀ. ਵਿਚ ਫੀਲਡਿੰਗ ਦੌਰਾਨ ਖੁਦ ਨੂੰ ਜ਼ਖ਼ਮੀ ਕਰਵਾ ਬੈਠਾ ਸੀ, ਜਿਸ ਵਿਚ ਆਸਟਰੇਲੀਆ ਨੇ 51 ਦੌੜਾਂ ਨਾਲ ਜਿੱਤ ਹਾਸਲ ਕਰਕੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਇਹ ਧਮਾਕੇਦਾਰ ਸਲਾਮੀ ਬੱਲੇਬਾਜ਼ ਆਪਣਾ ਰਿਹੈਬਿਲੀਟੇਸ਼ਨ ਸ਼ੁਰੂ ਕਰਨ ਲਈ ਘਰ ਪਰਤ ਚੁੱਕਾ ਹੈ ਤੇ 17 ਦਸੰਬਰ ਤੋਂ ਐਡੀਲੇਡ ਵਿਚ ਸ਼ੁਰੂ ਹੋਣ ਵਾਲੇ ਸ਼ੁਰੂਆਤੀ ਟੈਸਟ ਲਈ ਫਿਟਨੈੱਸ ਹਾਸਲ ਕਰਨ ਦੀ ਕੋਸ਼ਿਸ਼ ਵਿਚ ਰੁੱਝ ਗਿਆ ਹੈ। ਕੋਚ ਜਸਟਿਨ ਲੈਂਗਰ ਨੇ ਕਿਹਾ, ''ਪੈਟ ਤੇ ਡੇਵੀ ਟੈਸਟ ਲੜੀ ਲਈ ਸਾਡੀ ਯੋਜਨਾ ਵਿਚ ਕਾਫੀ ਅਹਿਮ ਹਨ।''
ਉਸ ਨੇ ਕਿਹਾ,''ਡੇਵੀ ਆਪਣੀ ਰਿਹੈਬਿਲੀਟੇਸ਼ਨ 'ਤੇ ਕੰਮ ਕਰੇਗਾ ਤੇ ਜਿੱਥੋਂ ਤਕ ਪੈਟ ਦੀ ਗੱਲ ਹੈ ਤਾਂ ਸਾਡੇ ਸਾਰੇ ਖਿਡਾਰੀਆਂ ਨੂੰ ਇਸ ਗਰਮੀਆਂ ਦੇ ਚੁਣੌਤੀਪੂਰਨ ਸੈਸ਼ਨ ਵਿਚ ਸਰੀਰਕ ਤੇ ਮਾਨਸਿਕ ਰੂਪ ਨਾਲ ਫਿੱਟ ਰੱਖਣਾ ਚੁਣੌਤੀਪੂਰਨ ਹੈ।''
ਬੱਲੇਬਾਜ਼ ਡਾਰਸੀ ਸ਼ਾਰਟ ਨੂੰ ਆਸਟਰੇਲੀਆ ਦੀ ਸਫੇਦ ਗੇਂਦ ਦ ਟੀਮ ਵਿਚ ਵਾਰਨਰ ਦੇ ਸਥਾਨ 'ਤੇ ਚੁਣਿਆ ਗਿਆ ਹੈ ਜਿਹੜਾ ਬਿੱਗ ਬੈਸ਼ ਲੀਗ ਵਿਚ ਦੋ ਲੜੀਆਂ ਵਿਚ ਟਾਪ ਸਕੋਰਰ ਸੀ। ਆਲ ਰਾਊਂਡਰ ਮਾਰਕਸ ਸਟੋਇੰਸ ਟੀਮ ਵਿਚ ਬਰਕਰਾਰ ਰਹੇਗਾ ਜਿਹੜਾ ਪਹਿਲੇ ਵਨ ਡੇ ਵਿਚ ਮਾਸਪੇਸ਼ੀਆਂ ਵਿਚ ਖਿਚਾਅ ਦੇ ਕਾਰਣ ਦੂਜਾ ਵਨ ਡੇ ਨਹੀਂ ਖੇਡ ਸਕਿਆ ਸੀ ਪਰ ਆਲਰਾਊਂਡਰ ਮਿਸ਼ੇਲ ਮਾਰਸ਼ ਭਾਰਤ-ਏ ਤੇ ਆਸਟਰੇਲੀਆ-ਏ ਵਿਚਾਲੇ ਐਤਵਾਰ ਤੋਂ ਸ਼ੁਰੂ ਹੋ ਰਹੇ ਅਭਿਆਸ ਮੈਚ ਵਿਚ ਨਹੀਂ ਖੇਡੇਗਾ, ਜਿਹੜਾ ਆਈ. ਪੀ. ਐੱਲ. ਦੌਰਾਨ ਜ਼ਖ਼ਮੀ ਹੋ ਗਿਆ ਸੀ। ਉਹ ਗਿੱਟੇ ਦੀ ਸੱਟ ਦਾ ਰਿਹੈਬਿਲੀਟੇਸ਼ਨ ਜਾਰੀ ਰੱਖੇਗਾ ਤੇ ਏ-ਟੀਮ ਵਿਚ ਉਸ਼ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
IND vs AUS : ਬੁਮਰਾਹ ਦੇ ਬਚਾਅ 'ਚ ਉਤਰਿਆ ਲੋਕੇਸ਼ ਰਾਹੁਲ
NEXT STORY