ਪੁਣੇ- ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਦੇ ਖੱਬੇ ਮੋਢੇ ਦੀ ਹੱਡੀ ਫੀਲਡਿੰਗ ਦੌਰਾਨ ਖਿਸਕ ਗਈ, ਜਿਸ ਨਾਲ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ’ਚ ਉਨ੍ਹਾਂ ਦੇ ਖੇਡਣ ’ਤੇ ਸ਼ੱਕ ਦੀ ਸਥਿਤੀ ਹੋ ਗਈ ਹੈ। ਇਹ ਘਟਨਾ ਇੰਗਲੈਂਡ ਦੀ ਪਾਰੀ ਦੇ 8ਵੇਂ ਓਵਰ ਦੀ ਹੈ, ਜਦੋਂ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਜਾਨੀ ਬੇਅਰਸਟੋ ਦੇ ਸ਼ਾਟ ’ਤੇ ਗੇਂਦ ਨੂੰ ਰੋਕਣ ਲਈ ਸ਼੍ਰੇਅਸ ਨੇ ਡਾਈਵ ਲਾਇਆ। ਉਹ ਦਰਦ ਨਾਲ ਕਰਲਾਉਂਦੇ ਦਿਸੇ ਅਤੇ ਮੋਢਾ ਫੜ ਕੇ ਮੈਦਾਨ ਤੋਂ ਬਾਹਰ ਚਲੇ ਗਏ। ਸ਼੍ਰੇਅਸ ਆਈ. ਪੀ. ਐੱਲ. ’ਚ ਦਿੱਲੀ ਕੈਪੀਟਲਸ ਦੇ ਕਪਤਾਨ ਹਨ।
ਇਹ ਵੀ ਪੜ੍ਹੋ : ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..
ਬੀ. ਸੀ. ਸੀ. ਆਈ. ਨੇ ਮੈਡੀਕਲ ਅਪਡੇਟ ’ਚ ਕਿਹਾ,‘‘ਸ਼੍ਰੇਅਸ ਅਈਅਰ ਦੇ ਖੱਬੇ ਮੋਢੇ ਦੀ ਹੱਡੀ ਫੀਲਡਿੰਗ ਦੌਰਾਨ 8ਵੇਂ ਓਵਰ ’ਚ ਖਿਸਕ ਗਈ। ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਹੈ ਅਤੇ ਉਹ ਇਸ ਮੈਚ ’ਚ ਅੱਗੇ ਨਹੀਂ ਖੇਡ ਸਕਣਗੇ।’’ ਉਥੇ ਹੀ ਰੋਹਿਤ ਸ਼ਰਮਾ ਨੂੰ ਬੱਲੇਬਾਜ਼ੀ ਦੌਰਾਨ ਸੱਜੀ ਕੂਹਣੀ ’ਚ ਸੱਟ ਲੱਗੀ। ਉਨ੍ਹਾਂ ਨੂੰ ਬਾਅਦ ’ਚ ਦਰਦ ਮਹਿਸੂਸ ਹੋਇਆ। ਉਹ ਫੀਲਡਿੰਗ ਨਹੀਂ ਕਰ ਸਕਣਗੇ। ਇਸ ਦੌਰਾਨ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਦੀ ਉਂਗਲ ’ਚ ਸੱਟ ਆਈ ਹੈ। ਉਨ੍ਹਾਂ ਨੂੰ ਟਾਂਕੇ ਲੱਗੇ ਹਨ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੇ ਵਨ ਡੇ ਮੈਚ 'ਚ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਨੇ ਘਰੇਲੂ ਧਰਤੀ 'ਤੇ ਹਾਸਲ ਕੀਤੀ ਇਹ ਉਪਲੱਬਧੀ, ਪੋਂਟਿੰਗ ਨੂੰ ਛੱਡਿਆ ਪਿੱਛੇ
NEXT STORY