ਫੋਰਟ ਲਾਡਰਡੇਲ (ਅਮਰੀਕਾ)– ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਜਿਸ ਮੁਕਾਬਲੇ ਦਾ ਇੰਤਜ਼ਾਰ ਸੀ, ਉਹ 1 ਫਰਵਰੀ ਨੂੰ ਸਾਊਦੀ ਅਰਬ ਵਿਚ ਹੋਵੇਗਾ ਜਦੋਂ ਲਿਓਨਿਲ ਮੇਸੀ ਤੇ ਕ੍ਰਿਸਟੀਆਨੋ ਰੋਨਾਲਡੋ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਮੇਸੀ ਦੀ ਟੀਮ ਇੰਟਰ ਮਿਆਮੀ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਸਾਊਦੀ ਅਰਬ ਵਿਚ ਰਿਆਦ ਸੀਜ਼ਨ ਕੱਪ ਖੇਡੇਗੀ। ਉਸਦਾ ਸਾਹਮਣਾ ਅਲ ਹਿਲਾਲ ਨਾਲ 29 ਜਨਵਰੀ ਨੂੰ ਤੇ ਰੋਨਾਲਡੋ ਦੀ ਟੀਮ ਅਲ ਨਾਸਰ ਨਾਲ 1 ਫਰਵਰੀ ਨੂੰ ਹੋਵੇਗਾ। ਸਾਊਦੀ ਪ੍ਰੋ ਲੀਗ ਵਿਚ ਇਹ ਦੋਵੇਂ ਕਲੱਬ ਚੋਟੀ ’ਤੇ ਹਨ ਤੇ ਰੋਨਾਲਡੋ ਲੀਗ ਵਿਚ ਸਭ ਤੋਂ ਵੱਧ ਗੋਲ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਮੇਸੀ ਤੇ ਰੋਨਾਲਡੋ ਕਲੱਬ ਤੇ ਕੌਮਾਂਤਰੀ ਫੁੱਟਬਾਲ ਵਿਚ 35 ਵਾਰ ਆਹਮੋ-ਸਾਹਮਣੇ ਹੋਏ ਹਨ, ਜਿਨ੍ਹਾਂ ਵਿਚ ਮੇਸੀ ਦੀ ਟੀਮ ਨੇ 16 ਤੇ ਰੋਨਾਲਡੋ ਦੀ ਟੀਮ ਨੇ 10 ਮੈਚ ਜਿੱਤੇ ਹਨ ਜਦਕਿ 9 ਮੈਚ ਡਰਾਅ ਰਹੇ। ਇਨ੍ਹਾਂ ਮੈਚਾਂ ਵਿਚ ਮੇਸੀ ਨੇ 21 ਗੋਲ ਕੀਤੇ ਤੇ 12 ਵਿਚ ਸਹਾਇਕ ਰਿਹਾ ਜਦਕਿ ਰੋਨਾਲਡੋ ਨੇ 20 ਗੋਲ ਕੀਤੇ ਤੇ ਇਕ ਵਿਚ ਸਹਾਇਕ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ
NEXT STORY