ਨਵੀਂ ਦਿੱਲੀ– ਜ਼ਖ਼ਮੀ ਮੀਰਾਬਾਈ ਚਾਨੂ ਦੀ ਵਾਪਸੀ ਵਿਚ ਹੋਰ ਦੇਰੀ ਹੋਵੇਗੀ ਕਿਉਂਕਿ ਓਲੰਪਿਕ ਚਾਂਦੀ ਤਮਗਾ ਜੇਤੂ ਇਹ ਵੇਟਲਿਫਟਰ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਨਹੀਂ ਖੇਡ ਸਕੇਗੀ। ਸਾਬਕਾ ਵਿਸ਼ਵ ਚੈਂਪੀਅਨ ਚਾਨੂ ਅਜੇ ਵੀ ਅਕਤੂਬਰ ਵਿਚ ਏਸ਼ੀਆਈ ਖੇਡਾਂ ਦੌਰਾਨ ਲੱਗੀ ‘ਹਿਪ ਟੇਂਡਿਨਾਈਟਿਸ’ ਸੱਟ ਤੋਂ ਉੱਭਰ ਰਹੀ ਹੈ।
ਇਹ ਵੀ ਪੜ੍ਹੋ- ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
49 ਕਿ. ਗ੍ਰਾ.ਭਾਰ ਵਰਗ ਵਿਚ ਹਿੱਸਾ ਲੈਣ ਵਾਲੀ ਚਾਨੂ ਨੇ ਆਈ. ਡਬਲਯੂ. ਐੱਫ. ਗ੍ਰਾਂ. ਪ੍ਰੀ.-2 ਵਿਚ ਵੀ ਕੋਈ ਭਾਰ ਨਹੀਂ ਚੁੱਕਿਆ। ਉਮੀਦ ਸੀ ਕਿ ਉਹ ਉਜਬੇਕਿਸਤਾਨ ਦੇ ਤਾਸ਼ਕੰਦ ਵਿਚ 3 ਤੋਂ 10 ਫਰਵਰੀ ਤਕ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਤਕ ਫਿੱਟ ਹੋ ਜਾਵੇਗੀ ਪਰ ਚਾਨੂ ਨੇ ਕਿਹਾ, ‘‘ਮੈਂ ਇਸ ਵਾਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਵਾਂਗੀ ਸਗੋਂ ਮੈਂ ਵਿਸ਼ਵ ਕੱਪ ਵਿਚ ਹਿੱਸਾ ਲਵਾਂਗੀ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
U-19 Asia Cup : ਨੇਪਾਲ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ
NEXT STORY