ਸਮਰਾਲਾ, (ਗਰਗ, ਬੰਗੜ)- ਅੰਤਰਰਾਸ਼ਟਰੀ ਕੱਬਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ (ਕੁੱਬੇ ) ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬ ਦੇ ਖੇਡ ਜਗਤ ਵਿੱਚ ਭਾਰੀ ਸੋਗ ਦੀ ਲਹਿਰ ਦੌੜ ਗਈ। ਉਹ 76 ਸਾਲ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਲਏ । ਸੰਸਾਰ ਭਰ ਵਿੱਚ ਕੱਬਡੀ ਦਾ ਨਾਮ ਚਮਕਾਉਣ ਵਾਲੇ ਦੇਵੀ ਦਿਆਲ ਸਰਮਾ ਅੰਤਮ ਸਮੇਂ ਤੱਕ ਕੱਬਡੀ ਨਾਲ ਜੁੜੇ ਰਹੇ।
ਇਹ ਵੀ ਪੜ੍ਹੋ : ਮੇਸੀ 8ਵੀਂ ਵਾਰ ਫੀਫਾ ਦਾ ਸਰਵੋਤਮ ਪੁਰਸ਼ ਖਿਡਾਰੀ ਬਣਿਆ, ਟਾਈਬ੍ਰੇਕਰ ਮੁਕਾਬਲੇ 'ਚ ਹਾਲੈਂਡ ਨੂੰ ਹਰਾਇਆ
ਅਚਾਨਕ ਸ਼ੂਗਰ ਵਧ ਜਾਣ ਕਾਰਨ 14 ਜਨਵਰੀ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਉਨ੍ਹਾਂ ਦੀ ਬੇਟੀ ਅੱਜ ਸਵੇਰੇ ਹੀ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਤੋਂ ਹਸਪਤਾਲ ਪੁੱਜੀ ਸੀ। ਦੇਵੀਂ ਦਿਆਲ ਸ਼ਰਮਾ ਅੰਤਿਮ ਸਮੇ ਤੱਕ ਕੱਬਡੀ ਨੂੰ ਪ੍ਰਫੁਲਤ ਕਰਨ ਲਈ ਜੁਟੇ ਰਹੇ। ਉਨ੍ਹਾਂ ਨੇ ਆਪਣੇ ਬੇਟੇ ਅਲੰਕਾਰ ਟੋਨੀ ਦੀ ਯਾਦ ਵਿੱਚ ਅਪਣੇ ਪਿੰਡ ਵਿੱਚ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਚੇਟਕ ਲਾਉਣ ਅਤੇ ਮੁਫਤ ਸਿਖਲਾਈ ਦੇਣ ਲਈ ਇੱਕ ਅਕਾਦਮੀ ਵੀ ਖੋਲੀ ਹੋਈ ਸੀ। ਪੰਜਾਬ ਦੀ ਮਾਂ ਖੇਡ ਕਬੱਡੀ ਕਬੱਡੀ ਖੇਡ ਦੇ ਭੀਸ਼ਮ ਪਿਤਾਮਾ ਵਜੋਂ ਸਤਿਕਾਰੇ ਜਾਦੇ ਸਨ। ਉਹ ਆਪਣੇ ਜੀਵਨ ਵਿੱਚ ਭਾਰਤ-ਪਕਿਸਤਾਨ ਦੇ ਕਬੱਡੀ ਮੈਚ ਦੌਰਾਨ ਵੀ ਕੋਚ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Ram Mandir Ayodhya : ਵਿਰਾਟ ਕੋਹਲੀ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ
NEXT STORY