ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਰਾਸ਼ਟਰੀ ਮਹਾਸੰਘਾਂ ਨੂੰ ਟੀਕਾਕਰਨ ਕਰਵਾਉਣ ਵਾਲੇ ਉਨ੍ਹਾਂ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਬਿਉਰਾ ਮੰਗਿਆ ਹੈ, ਜੋ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਟੋਕੀਓ ਜਾਣ ਵਾਲੇ ਹਨ। ਆਈ. ਓ. ਏ. ਪ੍ਰਧਾਨ ਨਰਿੰਦਰ ਬੱਤਰਾ ਅਤੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਤੱਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਏ.) ਨੂੰ ਬਿਉਰਾ ਸੌਂਪਣਾ ਹੈ। ਅਜੇ ਤੱਕ ਭਾਰਤ ਤੋਂ ਵੱਖ-ਵੱਖ ਖੇਡਾਂ ਦੇ 90 ਤੋਂ ਵੱਧ ਖਿਡਾਰੀਆਂ ਨੇ ਇਕ ਸਾਲ ਲਈ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ
ਆਈ. ਓ. ਏ. ਨੈਸ਼ਨਲ ਸਪੋਰਟਸ ਫੈਡਰੇਸ਼ਨਜ਼ (ਐੱਨ. ਐੱਸ. ਐੱਫ.) ਪ੍ਰਸ਼ਨਾਵਲੀ ਦਾ ਜਵਾਬ ਦੇਣ ਦੇ ਲਈ ਕਿਹਾ ਹੈ ਜਿਸ 'ਚ 8 ਸਵਾਲ ਹਨ। ਇਸ ਪ੍ਰਸ਼ਨਾਵਲੀ 'ਚ ਟੀਕਾਕਰਨ ਕਰਨ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ, ਪਹਿਲਾ ਟੀਕਾ ਲੈਣ ਦੀ ਮਿਤੀ, ਅਗਲਾ ਟੀਕਾ ਲਗਾਉਣ ਦੀ ਮਿਤੀ ਅਤੇ ਟੀਕੇ ਦਾ ਨਾਮ ਆਦਿ ਸ਼ਾਮਲ ਹੈ। ਆਈ. ਓ. ਏ. ਨੇ ਹਾਲ ਹੀ ’ਚ ਕਿਹਾ ਸੀ ਕਿ ਅਜੇ ਤੱਕ ਕੁੱਲ 148 ਖਿਡਾਰੀਆਂ ਨੇ ਕੋਵਿਡ-19 ਦਾ ਘੱਟ ਤੋਂ ਘੱਟ ਪਹਿਲਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ’ਚ ਓਲੰਪਿਕ ਲਈ ਟੋਕੀਓ ਜਾਣ ਵਾਲੇ ਖਿਡਾਰੀ ਵੀ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਿਲਖਾ ਸਿੰਘ ਦੀ ਸਿਹਤ ’ਚ ਸੁਧਾਰ, ਪਤਨੀ ਵੀ ਕੋਰੋਨਾ ਪਾਜ਼ੇਟਿਵ
NEXT STORY