ਲੁਸਾਨੇ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਕੋਰੋਨਾ ਵਾਇਰਸ ਦੇ ਟੋਕੀਓ ਓਲੰਪਿਕ 'ਤੇ ਪ੍ਰਭਾਵ ਨੂੰ ਲੈ ਕੇ ਮੰਗਲਵਾਰ ਤੇ ਬੁੱਧਵਾਰ ਨੂੰ ਕੌਮਾਂਤਰੀ ਮਹਾਸੰਘਾਂ ਤੇ ਐਥਲੀਟਾਂ ਦੇ ਕਮਿਸ਼ਨਾਂ ਨਾਲ ਕਾਲ ਕਾਨਫਰੰਸ ਰਾਹੀਂ ਚਰਚਾ ਕਰੇਗਾ। ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਵੱਖ-ਵੱਖ ਖੇਡ ਟੂਰਨਾਮੈਂਟਾਂ ਨੂੰ ਜਾਂ ਤਾਂ ਮੁਲਤਵੀ ਕੀਤਾ ਗਿਆ ਹੈ ਜਾਂ ਇਨ੍ਹਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ, ਅਜਿਹੇ ਵਿਚ 24 ਜੁਲਾਈ ਤੋਂ ਹੋਣ ਵਾਲੀਆਂ ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਖਤਰਾ ਪੈਦਾ ਹੋ ਗਿਆ ਹੈ। ਆਈ. ਓ. ਸੀ. ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਕੁਝ ਹਫਤਿਆਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਉਸ ਨੂੰ ਦੇਖਦੇ ਹੋਏ ਆਈ. ਓ. ਸੀ. ਆਪਣੇ ਸਾਂਝੀਦਾਰਾਂ ਨਾਲ ਲਗਾਤਾਰ ਹਾਲਾਤ 'ਤੇ ਨਜ਼ਰਾਂ ਬਣਾਈ ਹੋਏ ਹੈ। ਇਹ ਕਾਨਫਰੰਸ ਇਸ ਦਾ ਇਕ ਹਿੱਸਾ ਹੈ। ਅਸੀਂ ਓਲੰਪਿਕ ਕਰਾਉਣ ਨੂੰ ਲੈ ਕੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਕੌਮਾਂਤਰੀ ਸੰਘਾਂ ਤੇ ਐਥਲੀਟਾਂ ਦੇ ਕਮਿਸ਼ਨਾਂ ਦੀ ਸਹਾਇਤਾ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਸਾਡਾ ਟੀਚਾ ਸਮੱਸਿਆ ਦਾ ਹੱਲ ਕਰਨਾ ਹੈ।''
IOA ਨੂੰ ਏਸ਼ੀਆਈ ਖੇਡਾਂ 2026 ਵਿਚ ਖੋ-ਖੋ ਦੇ ਸ਼ਾਮਲ ਹੋਣ ਦੀ ਉਮੀਦ
NEXT STORY