ਨਵੀਂ ਦਿੱਲੀ— ਪੁਣੇ ਪ੍ਰਾਈਡ ਦੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਸੀਜ਼ਨ ਦੇ ਦੂਜੇ ਪੜਾਅ 'ਚ ਮੁੰਬਈ 6 ਰਾਜੇ ਨੂੰ ਇਕਪਾਸੜ ਅੰਦਾਜ਼ 'ਚ 49-26 ਨਾਲ ਹਰਾ ਦਿੱਤਾ। ਪੁਣੇ ਨੇ ਸੋਮਵਾਰ ਰਾਤ ਨੂੰ ਖੇਡੇ ਗਏ ਚਾਰ ਕੁਆਰਟਰਾਂ ਦੇ ਇਸ ਮੈਚ 'ਚ ਮੁੰਬਈ ਨੂੰ 16-4, 12-7, 10-8,11-7 ਨਾਲ ਹਰਾਇਆ। ਪੁਣੇ ਦੀ ਜੋਨ ਏ 'ਚ 9 ਮੈਚਾਂ 'ਚ ਇਹ 7ਵੀਂ ਜਿੱਤ ਹੈ ਤੇ ਟੀਮ ਹੁਣ 14 ਅੰਕਾਂ ਦੇ ਨਾਲ ਆਪਣੇ ਗਰੁੱਪ 'ਚ ਮਜਬੂਤੀ ਨਾਲ ਚੋਟੀ 'ਤੇ ਕਾਇਮ ਹੈ। ਦੂਜੇ ਪਾਸੇ ਮੁੰਬਈ 8 ਮੈਚਾਂ 'ਚ ਇਹ ਤੀਜੀ ਹਾਰ ਹੈ। ਟੀਮ ਅੱਠ ਅੰਕਾਂ ਦੇ ਨਾਲ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਤੇ ਬੁਮਰਾਹ ICC ਰੈਂਕਿੰਗ 'ਚ ਚੋਟੀ 'ਤੇ
NEXT STORY