ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਦਿੱਲੀ ਕੈਪੀਟਲਜ਼ ਲਈ ਕ੍ਰਿਕਟ ਡਾਇਰੈਕਟਰ ਵਜੋਂ ਵਾਪਸੀ ਕਰਨ ਲਈ ਤਿਆਰ ਹਨ। ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਇਸ ਬਾਰੇ ਅਧਿਕਾਰਤ ਤੌਰ 'ਤੇ ਕਦੋਂ ਐਲਾਨ ਕੀਤਾ ਜਾਵੇਗਾ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।
ਸਾਬਕਾ ਭਾਰਤੀ ਕਪਤਾਨ ਬੀਸੀਸੀਆਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਈਪੀਐਲ 2019 ਵਿੱਚ ਸਲਾਹਕਾਰ ਵਜੋਂ ਫਰੈਂਚਾਇਜ਼ੀ ਦਾ ਹਿੱਸਾ ਸੀ। ਰਿਪੋਰਟ ਮੁਤਾਬਕ ਕਿਹਾ ਗਿਆ ਹੈ, 'ਹਾਂ, ਸੌਰਵ ਇਸ ਸਾਲ ਤੋਂ ਦਿੱਲੀ ਕੈਪੀਟਲਜ਼ 'ਚ ਵਾਪਸੀ ਕਰੇਗਾ।
ਵਿਚਾਰ-ਵਟਾਂਦਰਾ ਅਤੇ ਰੂਪ-ਰੇਖਾ ਖਤਮ ਹੋ ਗਈ ਹੈ। "ਉਸ ਨੇ ਫਰੈਂਚਾਈਜ਼ੀ ਨਾਲ ਕੰਮ ਕੀਤਾ ਹੈ, ਮਾਲਕਾਂ ਨਾਲ ਚੰਗਾ ਤਾਲਮੇਲ ਹੈ। ਆਈਪੀਐਲ ਦੇ ਵਿਕਾਸ ਨੂੰ ਟਰੈਕ ਕਰਨ ਵਾਲੇ ਇੱਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਕਹੀ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਹਾਰਾ ਪੁਣੇ ਵਾਰੀਅਰਜ਼ ਦੇ ਸਾਬਕਾ ਕਪਤਾਨ ਗਾਂਗੁਲੀ ਪਿਛਲੇ ਸਾਲ ਅਕਤੂਬਰ ਵਿੱਚ ਬੋਰਡ ਪ੍ਰਧਾਨ ਦੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸ਼ਾਸਨ ਤੋਂ ਬਾਹਰ ਹੋ ਗਏ ਸਨ।
ਪੰਜਾਬ 'ਚ ਖੇਡ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਸ ਸਾਲ ਲਾਗੂ ਹੋਵੇਗੀ ਨਵੀਂ ਖੇਡ ਨੀਤੀ : ਮੀਤ ਹੇਅਰ
NEXT STORY