ਬੀਕਾਨੇਰ (ਪ੍ਰੇਮ) – ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਨੂੰ ਲੈ ਕੇ ਬੀਕਾਨੇਰ ਦੇ ਕ੍ਰਿਕਟ ਸੱਟਾ ਜਗਤ ਨਾਲ ਜੁੜੇ ਬੁੱਕੀਆਂ ਦੇ ਨਾਲ ਹਵਾਲਾ ਕਾਰੋਬਾਰੀਆਂ ਤੇ ਫਾਇਨਾਂਸਰਾਂ ਨੇ ਵੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਖਬਰ ਹੈ ਕਿ ਇਸ ਸਿਲਸਿਲੇ ਵਿਚ ਹਾਲ ਹੀ ਵਿਚ ਜੈਪੁਰ ਰੋਡ ਸਥਿਤ ਇਕ ਰਿਜ਼ਾਰਟ ਵਿਚ ਹੋਈ ਮੀਟਿੰਗ ਵਿਚ ਰਾਜਸਥਾਨ ਦੇ ਬੀਕਾਨੇਰ ਸਮੇਤ ਨੋਖਾ, ਸ਼੍ਰੀਡੂੰਗਰਗੜ, ਨਾਪਾਸਰ ਸਮੇਤ ਨਾਗੌਰ ਦੇ ਕਈ ਨਾਮੀ ਕ੍ਰਿਕਟ ਬੁੱਕੀ ਵੀ ਸ਼ਾਮਲ ਹੋਏ ਤੇ ਸੱਟੇਬਾਜ਼ੀ ਦੇ ਇਸ ਕਾਲੇ ਕਾਰੋਬਾਰ ਨਾਲ ਜੁੜੇ ਕਈ ਮੁੱਦਿਆਂ 'ਤੇ ਮੰਥਨ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿਚ ਕੌਮਾਂਤਰੀ ਗਿਰੋਹ ਦੇ ਕਈ ਬੁੱਕੀ ਵੀ ਆਨਲਾਈਨ ਜੁੜੇ ਹੋਏ ਸਨ।
ਜ਼ਿਕਰਯੋਗ ਹੈ ਕਿ ਕ੍ਰਿਕਟ ਸੱਟੇਬਾਜ਼ੀ ਵਿਚ ਬੀਕਾਨੇਰ ਵੀ ਏਸ਼ੀਆ ਦਾ ਵੱਡਾ ਕੇਂਦਰ ਹੈ। ਅਜਿਹੇ ਵਿਚ ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਹੋਣ ਵਾਲੇ 56 ਮੈਚਾਂ 'ਤੇ ਬੀਕਾਨੇਰ ਦੇ ਸੱਟਾ ਬਾਜ਼ਾਰ ਵਿਚ ਤਕਰੀਬਨ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸੱਟੇਬਾਜ਼ੀ ਹੋਵੇਗੀ। ਇਹ ਵੀ ਖੁਲਾਸਾ ਹੋਇਆ ਹੈ ਕਿ ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਕ੍ਰਿਕਟ ਸੱਟੇਬਾਜ਼ੀ ਦੀ ਸਮੁੱਚੀ ਕਮਾਨ ਇਸ ਵਾਰ ਸ਼੍ਰੀਗੰਗਾਨਗਰ-ਭੀਨਾਸਰ ਨਾਲ ਸਬੰਧ ਰੱਖਣ ਵਾਲੇ ਸ਼ੋਲਾਪੁਰ ਸਿੰਡੀਕੇਟ ਨਾਲ ਜੁੜੇ ਅਸ਼ੋਕ-ਨਿਰਮਲ ਜੈਨ ਨੇ ਸੰਭਾਲ ਰੱਖੀ ਹੈ। ਇਨ੍ਹਾਂ ਤੋਂ ਇਲਾਵਾ ਸੰਤੋਸ਼ ਸੁਸਵਾਣੀ, ਬਬਲੂ ਮਾਲੀ, ਕਾਕਾ ਪੰਜਾਬੀ, ਮਨੂ ਸੇਵਗ, ਪ੍ਰਕਾਸ਼ ਸੇਠੀਆ, ਪਵਨ ਮਾਹੇਸ਼ਵਰੀ, ਹਰੀਸ਼ ਚਾਂਡਕ, ਪ੍ਰਵੀਨ ਚੌਰਡੀਆ, ਜੇ. ਕੇ. ਖਾਨ, ਮੋਹਸਿਨ, ਸਲੀਮ ਹਸਤੀ, ਜਗਦੀਸ਼ ਅਰੋੜਾ, ਮਨਮੋਹਨ ਮੋਦੀ, ਛੋਟਾ ਡਾਨ ਸਮੇਤ ਕਈ ਨਾਮੀ ਬੁੱਕੀਆਂ ਨੇ ਆਪਣੇ ਪੱਧਰ 'ਤੇ ਛੋਟੇ ਬੁੱਕੀਆਂ ਨੂੰ ਲਾਈਨਾਂ ਦਿੱਤੀਆਂ ਹਨ।
ਇੱਧਰ ਆਈ. ਪੀ.ਐੱਲ. ਸੈਸ਼ਨ ਵਿਚ ਕ੍ਰਿਕਟ ਸੱਟੇਬਾਜ਼ੀ 'ਤੇ ਰੋਕ ਲਾਉਣ ਲਈ ਪੁਲਸ ਵੀ ਪੂਰੀ ਤਰ੍ਹਾਂ ਅਲਰਟ ਮੋਡ ਵਿਚ ਆ ਗਈ ਹੈ। ਇਸ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਬੀਕਾਨੇਰ ਪੁਲਸ ਵਿਭਾਗ ਵਿਚ ਹੋਈ ਕ੍ਰਾਈਮ ਬ੍ਰਾਂਚ ਦੀ ਮੀਟਿੰਗ ਵਿਚ ਪੁਲਸ ਮੁਖੀ ਪ੍ਰਹਿਲਾਦ ਸਿੰਘ ਕ੍ਰਿਸ਼ਣੀਆ ਨੇ ਜ਼ਿਲਾ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕ੍ਰਿਕਟ ਸੱਟੇਬਾਜ਼ੀ ਦੀ ਰੋਕਥਾਮ ਲਈ ਕ੍ਰਿਕਟ ਬੁੱਕੀਆਂ ਨੂੰ ਚੁਣ ਕੇ ਉਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਾ ਕੇ ਕਾਰਵਾਈ ਕੀਤੀ ਜਾਵੇ।
ਦੁਬਈ ਤੋਂ ਚੱਲਦੈ ਸਮੁੱਚਾ ਨੈੱਟਵਰਕ
ਕ੍ਰਿਕਟ ਸੱਟੇਬਾਜ਼ੀ ਦਾ ਸਮੁੱਚਾ ਨੈੱਟਵਰਕ ਦੁਬਈ ਤੋਂ ਚੱਲਦਾ ਹੈ ਤੇ ਜ਼ਿਆਦਾਤਰ ਵੱਡੇ ਬੁੱਕੀ ਦੁਬਈ ਤੋਂ ਹੀ ਸੱਟਾ ਚਲਾਉਂਦੇ ਹਨ। ਸਥਾਨਕ ਬੁੱਕੀ ਕਿਸੇ ਐੱਨ. ਆਰ. ਆਈ. ਜਾਂ ਆਪਣੇ ਦੋਸਤ ਰਾਹੀਂ ਇਨ੍ਹਾਂ ਦੇ ਕੋਲ ਪੈਸਾ ਪਹੁੰਚਾਉਂਦੇ ਹਨ। ਵਿਦੇਸ਼ਾਂ ਤੋਂ ਚੱਲਣ ਵਾਲੀ ਵੈੱਬਸਾਈਟ ਵਿਚ ਹਵਾਲਾ ਰਾਹੀਂ ਵੀ ਪੈਸਾ ਪਹੁੰਚਾਇਆ ਜਾਂਦਾ ਹੈ।
ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ
NEXT STORY