ਨਵੀਂ ਦਿੱਲੀ : ਆਈ. ਪੀ. ਐੱਲ. ਦਾ ਆਗਾਜ਼ 23 ਮਾਰਚ ਤੋਂ ਹੋਣ ਵਾਲਾ ਹੈ। ਆਈ. ਪੀ. ਐੱਲ. ਵਿਚ ਹੁਣ ਤੱਕ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. ਖਿਤਾਬ ਨਹੀਂ ਜਿੱਤ ਸਕੀ ਹੈ। ਹਰ ਕਿਸੇ ਦੀ ਨਜ਼ਰ ਇਸ ਸੀਜ਼ਨ ਵਿਚ ਖਾਸ ਕਰ ਆਰ. ਸੀ. ਬੀ. 'ਤੇ ਰਹੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਤਿਹਾਸ ਨੂੰ ਭੁਲਾ ਕੇ ਵਿਰਾਟ ਕੋਹਲੀ ਕਿਵੇਂ ਆਪਣੀ ਟੀਮ ਨੂੰ ਆਈ. ਪੀ. ਐੱਲ. 'ਚ ਅੱਗੇ ਲੈ ਕੇ ਜਾਂਦੇ ਹਨ।
ਉੱਥੇ ਹੀ ਦੂਜੇ ਪਾਸੇ ਭਾਰਤ ਦੇ ਧਾਕੜ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਇਕ ਖਾਸ ਬਿਆਨ ਦਿੱਤਾ ਹੈ। ਗੌਤਮ ਗੰਭੀਰ ਵਿਚ ਸਿੱਧੇ ਤੌਰ 'ਤੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਤੰਜ ਕੱਸਿਆ ਹੈ ਅਤੇ ਕਿਹਾ ਕਿ ਧੋਨੀ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਬੈਸਟ ਹੈ ਅਤੇ ਕੋਹਲੀ ਦੀ ਤੁਲਨਾ ਬਤੌਰ ਕਪਤਾਨ ਇਨ੍ਹਾਂ ਦੋਵਾਂ ਧਾਕੜਾਂ ਨਾਲ ਨਹੀਂ ਹੋ ਸਕਦੀ ਹੈ। ਗੰਭੀਰ ਨੇ ਸਿੱਧੇ ਤੌਰ 'ਤੇ ਕਿਹਾ ਕਿ ਵਿਰਾਟ ਨੇ ਹੁਣ ਤੱਕ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤਿਆ ਹੈ। ਅਜਿਹੇ 'ਚ ਯਕੀਨਨ ਰੋਹਿਤ ਸ਼ਰਮਾ ਅਤੇ ਧੋਨੀ ਦੀ ਤੁਲਨਾ ਕਪਤਾਨ ਦੇ ਤੌਰ 'ਤੇ ਕੋਹਲੀ ਨਾਲ ਨਹੀਂ ਹੋ ਸਕਦੀ ਹੈ। ਗੰਭੀਰ ਨੇ ਕੋਹਲੀ ਦੇ ਬਾਰੇ ਅੱਗੇ ਕਿਹਾ ਕਿ ਪਿਛਲੇ 7 ਤੋਂ 8 ਸਾਲ ਤੱਕ ਇਕ ਹੀ ਫ੍ਰੈਂਚਾਈਜ਼ੀ ਨਾਲ ਜੁੜੇ ਹਨ ਅਤੇ ਹੁਣ ਤੱਕ ਆਈ. ਪੀ. ਐੱਲ. ਦਾ ਖਿਤਾਬ ਨਹੀਂ ਦਿਵਾ ਸਕੇ ਹਨ। ਵਿਰਾਟ ਕੋਹਲੀ ਕਿਸਮਤ ਵਾਲੇ ਹਨ ਕਿ ਆਈ. ਪੀ. ਐੱਲ. ਵਿਚ ਫਲਾਪ ਕਪਤਾਨ ਹੋਣ ਤੋਂ ਬਾਅਦ ਵੀ ਲਗਾਤਾਰ ਫ੍ਰੈਂਚਾਈਜ਼ੀ ਉਸ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦੇ ਰਿਹਾ ਹੈ।
ਭਾਰਤ-ਪਾਕਿ ਮੈਚ ਲਈ ਦਰਸ਼ਕਾਂ 'ਚ ਖੁਮਾਰ, ICC ਨੂੰ ਭੇਜੀਆਂ 4 ਲੱਖ ਅਰਜ਼ੀਆਂ
NEXT STORY