ਨਵੀਂ ਦਿੱਲੀ : ਵਿਸ਼ਵ ਕੱਪ 2019 ਲਈ ਟਿਕਟਾਂ ਦੀ ਵਿਕ੍ਰੀ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਮਾਰਚ ਵੀਰਵਾਰ ਤੋਂ ਕ੍ਰਿਕਟ ਫੈਂਸ ਵਿਸ਼ਵ ਕੱਪ ਲਈ ਟਿਕਟਾਂ ਦੀ ਬੁਕਿੰਗ ਕਰਾ ਸਕਦੇ ਹਨ। ਵੈਸੇ ਤਾਂ ਵਿਸ਼ਵ ਕੱਪ ਵਿਚ ਹਰ ਮੈਚ ਬੇਹੱਦ ਮਹੱਤਵਪੂਰਨ ਹੁੰਦਾ ਹੈ। ਕ੍ਰਿਕਟ ਪ੍ਰਸ਼ੰਸਕ ਆਪਣੀ ਟੀਮ ਤੋਂ ਇਲਾਵਾ ਦੂਜੀਆਂ ਟੀਮਾਂ ਦੀ ਸਥਿਤੀ ਅਤੇ ਮੈਚ ਦੇਖਣ ਲਈ ਵੀ ਬੇਚੈਨ ਰਹਿੰਦੇ ਹਨ। ਇੰਗਲੈਂਡ ਵਿਚ ਸਟੇਡੀਅਮ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਛੋਟੇ ਹਨ, ਅਜਿਹੇ 'ਚ ਟਿਕਟਾਂ ਲਈ ਫੈਂਸ ਵਿਚਾਲੇ ਸਖਤ ਮੁਕਾਬਲਾ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਇਸ ਵਾਰ ਵਿਸ਼ਵ ਕੱਪ ਵਿਚ ਵਿਕ੍ਰੀ ਲਈ 8 ਲੱਖ ਟਿਕਟਾਂ ਰੱਖੀਆਂ ਗਈਆਂ ਹਨ, ਜਿਸ ਨੂੰ ਖਰੀਦਣ ਲਈ ਕਰੀਬ 30 ਲੱਖ ਤੋਂ ਵੱਧ ਐਪਲੀਕੇਸ਼ਨਾਂ ਆ ਚੁੱਕੀਆਂ ਹਨ। ਆਈ. ਸੀ. ਸੀ. ਨੇ ਆਪਣੀ ਵੈਬਸਾਈਟ ਦੇ ਜ਼ਰੀਏ ਇਸ ਗੱਲ ਦੀ ਦਿੱਤੀ ਹੈ। ਆਈ. ਸੀ. ਸੀ. ਮੁਤਾਬਕ ਵੈਬਸਾਈਟ 'ਤੇ ਪਹਿਲਾਂ ਆਉਣ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਪਹਿਲਾਂ ਆਓ, ਪਹਿਲਾਂ ਪਾਓ ਵਾਲੀ ਰਣਨੀਤੀ ਦੇ ਆਧਾਰ 'ਤੇ ਫੈਂਸ ਨੂੰ ਟਿਕਟਾਂ ਵੰਡੀਆਂ ਜਾਣਗੀਆਂ। ਉੱਥੇ 16 ਜੂਨ ਨੂੰ ਮੈਨਚੈਸਟਰ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਲਈ ਸਭ ਤੋਂ ਵੱਧ ਐਪਲੀਕੇਸ਼ਨ ਭੇਜੇ ਗਏ ਹਨ।
ਦੂਜੇ ਮੈਚਾਂ ਦੀ ਤੁਲਨਾ ਵਿਚ ਇਸ ਮੁਕਾਬਲੇ ਲਈ ਟਿਕਟਾਂ ਦੀ ਜ਼ਬਰਦਸਤ ਡਿਮਾਂਡ ਹੈ। ਜਿਸ ਸਟੇਡੀਅਮ ਵਿਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਏਗਾ, ਉੱਥੇ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਜਗ੍ਹਾ ਹੈ ਪਰ ਇਸ ਮੈਚ ਲਈ ਹੁਣ ਤੱਕ 4 ਲੱਖ ਤੋਂ ਵੱਧ ਲੋਕਾਂ ਦੇ ਐਪਲੀਕੇਸ਼ਨ ਆ ਚੁੱਕੇ ਹਨ। ਉੱਥੇ ਹੀ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ ਪਰੀਸ਼ਦ ਦੇ ਸੀ. ਈ. ਓ. ਡੇਵ ਰਿਚਰਡਸਨ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਭਾਰਤ-ਪਾਕਿਸਤਾਨ ਦੇ ਵੱਕਾਰੀ ਮੁਕਾਬਲੇ 'ਤੇ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਦਿਸਦਾ ਕਿਉਂਕਿ ਦੋਵਾਂ ਟੀਮਾਂ ਆਈ. ਸੀ. ਸੀ. ਦੇ ਕਰਾਰ ਨਾਲ ਬੱਝੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਆਈ. ਸੀ. ਸੀ. ਟੂਰਨਾਮੈਂਟਾਂ ਲਈ ਸਾਰੀਆਂ ਟੀਮਾਂ ਨੇ ਮੈਂਬਰਸ਼ਿਪ ਹਿੱਸੇਦਾਰੀ 'ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਟੂਰਨਾਮੈਂਟ ਦੇ ਸਾਰੇ ਮੈਚ ਖੇਡਣੇ ਹੋਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਖੇਡਾਂ ਦੀਆਂ ਸ਼ਰਤਾਂ ਮੁਤਾਬਕ ਦੂਜੀ ਟੀਮ ਨੂੰ ਅੰਕ ਦੇ ਦਿੱਤੇ ਜਾਣਗੇ। ਦੱਸ ਦਈਏ ਕਿ ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਬੰਧਕਾਂ ਦੀ ਕਮੇਟੀ ਨੇ ਆਈ. ਸੀ. ਸੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਸੀ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਦਾ ਬਹਿਸ਼ਕਾਰ ਕੀਤਾ ਜਾਏ।
ਨਹੀਂ ਹੋਵੇਗੀ ਜੋਸ਼ੁਆ 'ਤੇ ਵਾਇਲਡਰ ਦੀ ਫਾਈਟ, WBC ਕਿੰਗ ਨੇ ਤੋੜੀ 100 ਮਿਲੀਅਨ ਡਾਲਰ ਦੀ ਡੀਲ
NEXT STORY