ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 'ਚ ਕੋਲਕਾਤਾ ਨਾਈਟਰਾਈਡਰਸ ਨੂੰ ਇਕ ਵੱਡਾ ਝਟਕਾ ਲੱਗਾ ਹੈ। ਕੋਲਕਾਤਾ ਟੀਮ ਦੇ 18 ਸਾਲਾਂ ਅੰਡਰ-19 ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਸੱਟ ਦੇ ਚਲਦੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਮੀਡੀਆ ਰਿਪੋਰਟ ਦੇ ਮੁਤਾਬਕ ਨਾਗਰਕੋਟੀ ਨੂੰ ਐਈ.ਪੀ.ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਟ ਲੱਗੀ ਸੀ। ਇਸ ਤੋਂ ਬਾਅਦ ਕੋਲਕਾਤਾ ਟੀਮ ਮੈਨੇਜਮੈਂਟ ਨੇ ਕ੍ਰਿਸ਼ਣਾ ਨੂੰ ਬੁਲਾਇਆ ਅਤੇ ਦੋ ਪ੍ਰੈਕਟਿਸ ਮੈਚਾਂ 'ਚ ਜਗ੍ਹਾ ਦਿੱਤੀ। ਕ੍ਰਿਸ਼ਣਾ ਨੇ ਕਰਨਾਟਕ ਲਈ 2015 'ਚ ਡੈਬਿਊ ਕੀਤਾ ਸੀ। ਮੈਸੂਰ 'ਚ ਬੰਗਲਾਦੇਸ਼-ਏ ਦੇ ਖਿਲਾਫ ਮੈਚ 'ਚ ਕ੍ਰਿਸ਼ਣਾ ਨੇ 5 ਵਿਕਟ ਹਾਸਲ ਕੀਤੇ ਸਨ। ਹਾਲਾਂਕਿ ਇਹ ਕਰਨਾਟਕ ਲਈ ਇਕਲੌਤਾ ਪਹਿਲੇ ਦਰਜੇ ਦਾ ਮੈਚ ਹੈ।
ਕ੍ਰਿਸ਼ਣਾ ਨੇ 19 ਮੈਚ ਖੇਡੇ ਹਨ ਜਿਨ੍ਹਾਂ 'ਚ ਉਸ ਨੇ 33 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ ਹਾਲ ਹੀ 'ਚ ਸੈਅਦ ਅਲੀ ਮੁਸਤਾਕ ਟਰਾਫੀ 'ਚ ਕਰਨਾਟਕ ਟੀਮ ਵਲੋਂ ਹਿੱਸਾ ਲਿਆ ਸੀ। ਕ੍ਰਿਸ਼ਣਾ ਨਾਗਰਕੋਟੀ ਦੀ ਤਰ੍ਹਾਂ ਜ਼ਿਆਦਾ ਤੇਜ਼ ਗੇਂਦਬਾਜ਼ੀ ਨਹੀਂ ਕਰਦੇ, ਪਰ ਲਾਈਨ ਲੈਂਥ 'ਤੇ ਗੇਂਦਬਾਜ਼ੀ ਉਸ ਨੂੰ ਬਿਹਤਰ ਗੇਂਦਬਾਜ਼ੀ ਬਣਾਉਂਦੀ ਹੈ।
ਇਸ ਸਾਲ ਆਈ.ਪੀ.ਐੱਲ. ਨਿਲਾਮੀ ਦੌਰਾਨ ਕੋਲਕਾਤਾ ਨੇ ਨਾਗਰਕੋਟੀ 'ਤੇ 3.2 ਕਰੋੜ ਰੁਪਏ ਲਗਾਏ ਸੀ। ਪਰ ਹੁਣ ਟੀਮ ਨਾਗਰਕੋਟੀ ਦੇ ਬਾਹਰ ਹੋਣ 'ਤੇ ਮੁਸ਼ਕਲ ਹਾਲਾਤਾਂ 'ਚੋਂ ਗੁਜ਼ਰ ਰਹੀ ਹੈ। ਕੋਲਕਾਤਾ ਆਸਟਰੇਲੀਆ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਸੱਟ ਦੇ ਚਲਦੇ ਪਹਿਲਾਂ ਹੀ ਗੁਆ ਚੁੱਕੀ ਹੈ।
ਕੋਲਕਾਤਾ ਟੀਮ ਨੇ ਆਪਣੇ ਪਹਿਲੇ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੌਰ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਪਰ ਦੂਜੇ ਮੈਚ 'ਚ ਉਸ ਨੂੰ ਚੇਨਈ ਟੀਮ ਦੇ ਹਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਟੀਮ 14 ਅਪ੍ਰੈਲ ਨੂੰ ਵਿਨੇ ਕੁਮਾਰ ਨੂੰ ਬਾਹਰ ਬਿਠਾ ਕੇ ਮਿਸ਼ੇਲ ਜਾਨਸਨ ਨੂੰ ਟੀਮ 'ਚ ਸ਼ਾਮਲ ਕਰ ਸਕਦੀ ਹੈ। ਇਸ ਤੋਂ ਇਲਾਵਾ ਸ਼ਿਵਮ ਮਾਵੀ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ।
ਪਹਿਲਵਾਨ ਸੋਮਵੀਰ ਨੇ 86 ਕਿ.ਗ੍ਰਾ ਵਰਗ 'ਚ ਭਾਰਤ ਨੂੰ ਦਿਵਾਇਆ ਕਾਂਸੀ ਤਗਮਾ
NEXT STORY