ਨਵੀਂ ਦਿੱਲੀ—ਆਈ.ਪੀ.ਐੱਲ. ਦੇ ਸੀਜ਼ਨ-11 'ਚ ਕੋਲਕਾਤਾ ਨਾਈਟਰਾਈਡਰਜ਼ ਨੂੰ ਆਪਣਾ ਪਹਿਲਾਂ ਮੁਕਾਬਲਾ ਰਾਇਲ ਚੈਲੇਂਜ਼ਰਸ ਦੇ ਖਿਲਾਫ ਐਤਵਾਰ (ਯਾਨੀ ਅੱਜ ਰਾਤ) 8ਵਜੇ ਤੋਂ ਖੇਡਣਾ ਹੈ। ਇਸ ਤੋਂ ਪਹਿਲਾਂ ਦੋਨਾਂ ਟੀਮਾਂ ਦੇ ਪ੍ਰਸ਼ੰਸਕਾਂ ਦੇ ਲਈ ਬੁਰੀ ਖਬਰ ਆ ਰਹੀ ਹੈ। ਦਰਅਸਲ, ਕੋਲਕਾਤਾ 'ਚ ਭਾਰੀ ਬਾਰਿਸ਼ ਦੇ ਅਨੁਮਾਨ ਲਗਾਏ ਜਾ ਰਹੇ ਹਨ। ਇਸਦੇ ਚੱਲਦੇ ਮੈਚ ਤੇ ਇਸਦਾ ਅਸਰ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਐਤਵਾਰ ਦੀ ਸ਼ਾਮ ਬਾਰਿਸ਼ ਦੇ ਆਸਾਰ ਹਨ। ਬਾਰਿਸ਼ ਦੇ ਕਾਰਨ ਦੋਨਾਂ ਟੀਮਾਂ ਨੇ ਸਹੀ ਨਾਲ ਅਭਿਆਸ ਵੀ ਨਹੀਂ ਕੀਤਾ। ਇਹ ਮੈਚ ਈਡਨ ਗਾਰਡਨ 'ਚ ਖੇਡਿਆ ਜਾਣਾ ਹੈ। ਕੇ.ਕੇ.ਆਰ. ਦੇ ਕਪਤਾਨ ਦਿਨੇਸ਼ ਕਾਰਤਿਕ ਦੀ ਪਹਿਲੀ ਕਪਤਾਨੀ 'ਤੇ ਪਾਣੀ ਫਿਰ ਸਕਦਾ ਹੈ। ਹਾਲਾਂਕਿ , ਜੇਕਰ ਮੈਚ ਹੁੰਦਾ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਪਹਿਲੇ ਮੁਕਾਬਲੇ 'ਚ ਦਿਨੇਸ਼ ਕਾਰਤਿਕ ਆਪਣੀ ਕਪਤਾਨੀ 'ਚ ਕੈਸਾ ਪ੍ਰਦਰਸ਼ਨ ਕਰ ਪਾਉਂਦੇ ਹਨ। ਉਥੇ ਦੂਸਰੇ ਪਾਸੇ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਦੀ ਟੀਮ ਵੀ ਇਸ ਬਾਰ ਮਜ਼ਬੂਤ ਲਗ ਰਹੀ ਹੈ। ਕਾਰਤਿਕ ਦੇ ਲਈ ਮੁਕਾਬਲਾ ਬਹੁਤ ਕਠਿਨ ਅਤੇ ਕਾਰਗਰ ਸਾਬਿਤ ਹੋ ਸਕਦਾ ਹੈ।
ਦੱਸ ਦਈਏ ਕਿ ਦਿਨੇਸ਼ 'ਤੇ ਇਸ ਬਾਰ ਦੇ ਸੀਜ਼ਨ 'ਚ ਇਕ ਵੱਡੀ ਜ਼ਿੰਮੇਦਾਰੀ ਹੈ। ਇਸ ਤੋਂ ਪਹਿਲਾਂ ਕੇ.ਕੇ.ਆਰ ਨੂੰ ਵੱਡਾ ਝਟਕਾ ਲਗ ਚੁੱਕਾ ਹੈ। ਉਸਦੇ ਕਈ ਸਟਾਰ ਖਿਡਾਰੀ ਸੱਟ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਹੋ ਗਏ ਹਨ। ਹਾਲ ਹੀ ਦੇ ਦਿਨ੍ਹਾਂ 'ਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਦੇ ਕਾਰਨ ਕੋਲਕਾਤਾ ਦੇ ਲਈ ਇਸ ਸੀਜ਼ਨ 'ਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਕੰਗਾਰੂ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ 'ਤੇ ਪੂਰਾ ਦਾਰੋਮਦਾਰ ਹੋਵੇਗਾ। ਕੇ.ਕੇ.ਆਰ. ਨੇ ਸਟਾਕਰ ਦੀ ਜਗ੍ਹਾ ਟਾਮ ਕੁਰਰਾਨ ਨੂੰ ਸ਼ਾਮਿਲ ਕੀਤਾ ਹੈ।
ਇਸਦੇ ਇਲਾਵਾ ਟੀਮ ਦੇ ਕੋਲ ਕੁਲਦੀਪ ਯਾਦਵ, ਪੀਊਸ਼ ਚਾਵਲਾ ਅਤੇ ਵੈਸਟਇੰਡੀਜ਼ ਦੇ ਸੁਨੀਲ ਨਰੇਨ ਅਤੇ ਆਂਦਰੇ ਰਸੇਲ ਵਰਗੇ ਖਿਡਾਰੀ ਵੀ ਹਨ। ਉਥੇ ਹੀ ਬੱਲੇਬਾਜ਼ ਦੇ ਤੌਰ 'ਕੇ ਕ੍ਰਿਸ ਲੀਨ, ਉਪ-ਕਪਤਾਨ ਰੌਬਿਨ ਉਥੱਪਾ 'ਤੇ ਵੱਡੀ ਜ਼ਿੰਮੇਦਾਰੀ ਹੋਵੇਗੀ। ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਈ.ਪੀ.ਐੱਲ. 'ਚ ਆਪਣੇ ਆਪ ਨੂੰ ਸਾਬਿਤ ਕਰਨ ਦੇ ਲਈ ਇਕ ਚੰਗਾ ਮੌਕਾ ਹੈ।
ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਹੁਣ ਵਿਕਾਸ ਨੇ ਜਿੱਤਿਆ ਕਾਂਸੀ ਦਾ ਤਮਗਾ
NEXT STORY