ਮੋਹਾਲੀ (ਬਿਊਰੋ)— ਆਈ.ਪੀ.ਐੱਲ. ਦੇ ਦੂਜੇ ਮੈਚ 'ਚ ਪੰਜਾਬ ਅਤੇ ਦਿੱਲੀ ਵਿਚਾਲੇ ਮੋਹਾਲੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ 'ਚ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਪਹਿਲੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰੀ। ਦਿੱਲੀ ਨੇ ਕੁੱਲ 166 ਦੌੜਾਂ ਬਣਾਈਆਂ ਅਤੇ ਉਸ ਨੇ ਪੰਜਾਬ ਨੂੰ ਜਿੱਤ ਲਈ 167 ਦੌੜਾਂ ਦਾ ਟੀਚਾ ਦਿੱਤਾ ਹੈ। ਮੈਚ 'ਚ ਕੋਲਿਨ ਮੁਨਰੋ 4 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਵਿਜੇ ਸ਼ੰਕਰ ਵੀ ਕੁਝ ਕਮਾਲ ਨਾ ਕਰ ਸਕੇ ਅਤੇ 13 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋਏ। ਇਸ ਦੌਰਾਨ ਗੌਤਮ ਗੰਭੀਰ ਨੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਰਿਸ਼ਭ ਪੰਤ ਨੇ 28 ਦੌੜਾਂ ਦੀ ਪਾਰੀ ਖੇਡੀ ਪਰ ਉਹ ਜ਼ਿਆਦਾ ਟਿਕ ਕੇ ਬੱਲੇਬਾਜ਼ੀ ਨਾ ਕਰ ਸਕੇ ਅਤੇ 28 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਗੌਤਮ ਗੰਭੀਰ ਵੀ 55 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਗੰਭੀਰ ਦੇ ਬਾਅਦ ਰਾਹੁਲ ਤੇਵਤੀਆ ਵੀ 9 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕ੍ਰਿਸ ਮੋਰਿਸ ਨੇ 27 ਅਤੇ ਡੇਨੀਅਲ ਕ੍ਰਿਸਚਨ ਨੇ 13 ਦੌੜਾਂ ਬਣਾਈਆਂ। ਪੰਜਾਬ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਇਕ, ਮੋਹਿਤ ਸ਼ਰਮਾ ਨੇ 2 ਅਤੇ ਮੁਜੀਬ ਉਰ ਰਹਿਮਾਨ ਨੇ 2 ਅਤੇ ਅਕਸ਼ਰ ਪਟੇਲ ਨੇ ਇਕ ਵਿਕਟ ਲਏ।
ਦਿੱਲੀ ਡੇਅਰਡੇਵਿਲਜ਼ ਵਲੋਂ ਆਪਣੇ ਪੁਰਾਣੇ ਖਿਡਾਰੀ ਗੌਤਮ ਗੰਭੀਰ ਨੂੰ ਇਸ ਵਾਰ ਨਵਾਂ ਕਪਤਾਨ ਬਣਾਇਆ ਗਿਆ ਹੈ। ਗੰਭੀਰ ਸ਼ੁਰੂਆਤੀ ਤਿੰਨ ਸੈਸ਼ਨਾਂ 'ਚ ਦਿੱਲੀ ਨਾਲ ਖੇਡਿਆ ਸੀ ਤੇ ਉਸ ਤੋਂ ਬਾਅਦ ਅਗਲੇ 7 ਸੈਸ਼ਨਾਂ 'ਚ ਉਹ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕਪਤਾਨ ਰਿਹਾ। ਗੰਭੀਰ ਨੇ ਦੋ ਵਾਰ ਕੋਲਕਾਤਾ ਟੀਮ ਨੂੰ ਚੈਂਪੀਅਨ ਵੀ ਬਣਾਇਆ। ਇਸ ਦੇ ਬਾਵਜੂਦ ਕੋਲਕਾਤਾ ਟੀਮ ਨੇ ਨਾ ਤਾਂ ਗੰਭੀਰ ਨੂੰ ਰਿਟੇਨ ਕੀਤਾ ਤੇ ਨਾ ਹੀ ਉਸ ਨੂੰ ਨਿਲਾਮੀ 'ਚ ਖਰੀਦਿਆ।
ਗੰਭੀਰ ਨੂੰ ਦਿੱਲੀ ਨੇ ਉਸ ਦੇ ਦੋ ਕਰੋੜ ਦੇ ਬੇਸ ਪ੍ਰਾਈਸ 'ਤੇ ਨੀਲਾਮੀ 'ਚ ਖਰੀਦਿਆ। ਹਾਲਾਂਕਿ ਦਿੱਲੀ ਨੇ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਸੀ ਪਰ ਕਪਤਾਨੀ ਲਈ ਉਸ ਕੋਲ ਗੰਭੀਰ ਤੋਂ ਵੱਡਾ ਕੋਈ ਉਮੀਦਵਾਰ ਨਹੀਂ ਸੀ। ਗੰਭੀਰ ਦਿੱਲੀ ਦਾ ਕਪਤਾਨ ਬਣਿਆ ਤੇ ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਰਿਕੀ ਪੋਂਟਿੰਗ ਪ੍ਰਮੁੱਖ ਕੋਚ ਬਣਿਆ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੰਭੀਰ ਤੇ ਪੋਂਟਿੰਗ ਦਾ ਤਾਲਮੇਲ ਦਿੱਲੀ ਦੀ ਕਿਸਮਤ ਇਸ ਵਾਰ ਬਦਲਦਾ ਹੈ ਜਾਂ ਨਹੀਂ।
ਦੂਜੇ ਪਾਸੇ ਤਾਮਿਲਨਾਡੂ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਉਸ ਦੀ ਪੁਰਾਣੀ ਟੀਮ ਚੇਨਈ ਸੁਪਰ ਕਿੰਗਜ਼ ਨੇ ਰਿਟੇਨ ਨਹੀਂ ਕੀਤਾ। ਪ੍ਰਿਟੀ ਜ਼ਿੰਟਾ ਦੀ ਪੰਜਾਬ ਟੀਮ ਨੇ ਨੀਲਾਮੀ 'ਚ ਅਸ਼ਵਿਨ ਨੂੰ ਸਾਢੇ 7 ਕਰੋੜ ਰੁਪਏ ਦੀ ਕੀਮਤ 'ਤੇ ਖਰੀਦਿਆ ਤੇ ਕਪਤਾਨ ਵੀ ਬਣਾਇਆ। ਅਸ਼ਵਿਨ ਨੇ ਕਪਤਾਨ ਬਣਨ ਦੇ ਸਮੇਂ ਤੋਂ ਵਿਸ਼ਵਾਸ ਪ੍ਰਗਟਾਇਆ ਹੈ ਕਿ ਉਹ ਪੰਜਾਬ ਨੂੰ ਇਸ ਵਾਰ ਚੈਂਪੀਅਨ ਬਣਾ ਕੇ ਹੀ ਦਮ ਲਵੇਗਾ।
ਦਿਲਚਸਪ ਹੈ ਕਿ ਪੰਜਾਬ ਕੋਲ ਮੈਂਟਰ ਦੇ ਰੂਪ ਵਿਚ ਵਰਿੰਦਰ ਸਹਿਵਾਗ ਵਰਗੇ ਖਿਡਾਰੀ ਮੌਜੂਦ ਹਨ, ਜਿਹੜਾ ਕਿਸੇ ਸਮੇਂ ਦਿੱਲੀ ਦਾ ਕਪਤਾਨ ਸੀ ਤੇ ਉਸ ਦੀ ਗੰਭੀਰ ਨਾਲ ਭਾਰਤੀ ਕ੍ਰਿਕਟ ਵਿਚ ਲੰਬੀ ਸਾਂਝੇਦਾਰੀ ਚੱਲੀ ਸੀ। ਗੰਭੀਰ ਨੇ ਵੀ ਪੋਂਟਿੰਗ ਨਾਲ ਵਿਸ਼ਵਾਸ ਜਤਾਇਆ ਹੈ ਕਿ ਉਹ ਦਿੱਲੀ ਨੂੰ ਉਸ ਦੇ ਪਿਛਲੇ ਖਰਾਬ ਪ੍ਰਦਰਸ਼ਨ ਤੋਂ ਬਾਹਰ ਕੱਢੇਗਾ ਤੇ ਪਹਿਲੀ ਵਾਰ ਚੈਂਪੀਅਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗਾ।
ਦਿੱਲੀ ਤੇ ਪੰਜਾਬ ਲਈ ਇਹ ਮੁਕਾਬਲਾ ਰੋਮਾਂਚਕ ਹੋਵੇਗਾ, ਜਿਸ 'ਚ ਭਾਰਤ ਦੀ ਸੀਮਤ ਓਵਰਾਂ ਦੀ ਟੀਮ 'ਚੋਂ ਬਾਹਰ ਚੱਲ ਰਿਹਾ ਅਸ਼ਵਿਨ ਤੇਲੰਬੇ ਸਮੇਂ ਤੋਂ ਨਜ਼ਰਅੰਦਾਜ਼ ਚੱਲ ਰਹੇ ਗੰਭੀਰ ਵਿਚਾਲੇ ਟੱਕਰ ਹੋਵੇਗੀ। ਦੋਵਾਂ ਟੀਮਾਂ ਕੋਲ ਕਈ ਚੰਗੇ ਖਿਡਾਰੀ ਹਨ।
IPL ਦੇ ਪਹਿਲੇ ਮੁਕਾਬਲੇ 'ਚ ਚੇਨਈ ਨੇ ਮੁੰਬਈ ਨੂੰ 1 ਵਿਕਟ ਨਾਲ ਹਰਾਇਆ
NEXT STORY