ਚੇਨਈ— ਚੇਨਈ 'ਚ ਖੇਡੇ ਗਏ ਆਈ.ਪੀ.ਐੱਲ. ਦੇ 5ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਰੋਮਾਂਚਕ ਮੈਚ 'ਚ ਸਿਕਸਰ ਦੀ ਬਰਸਾਤ ਦੇਖਣ ਨੂੰ ਮਿਲੀ । ਚੇਨਈ ਚਾਹੇ ਮੈਚ ਜਿੱਤਣ 'ਚ ਸਫਲ ਰਹੀ ਪਰ ਸਿਕਸਰ ਦੇ ਮਾਮਲੇ 'ਚ ਬਾਜੀ ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਥ ਲੱਗੀ। ਚੇਨਈ ਵੱਲੋਂ 14 ਛੱਕੇ ਮਾਰੇ ਗਏ ਤਾਂ ਕੇ.ਕੇ.ਆਰ. ਵੱਲੋਂ 17 ਛੱਕੇ ਲੱਗੇ। ਕੋਲਕਾਤਾ ਵੱਲੋਂ ਤਾਂ ਰਸਲ ਨੇ ਇਕੱਲੇ ਹੀ 11 ਛੱਕੇ ਮਾਰੇ। ਹਾਲਾਂਕਿ ਉਨ੍ਹਾਂ ਦੀ ਮਿਹਨਤ ਬੇਕਾਰ ਗਈ ਅਤੇ ਉਹ ਆਪਣੀ ਟੀਮ ਨੂੰ ਨਹੀਂ ਜਿਤਾ ਸਕੇ।
ਦਰਅਸਲ ਪੋਸਟ ਮੈਚ ਪ੍ਰੇਜੈਂਟੇਸ਼ਨ 'ਚ ਧੋਨੀ ਨੇ ਇਹ ਗੱਲ ਕਹੀ। ਜਿੱਤ ਦੇ ਬਾਅਦ ਜੇਤੂ ਟੀਮ ਕੈਪਟਨ ਦੇ ਰੂਪ 'ਚ ਆਪਣੀ ਗੱਲ ਰੱਖਦੇ ਹੋਏ ਧੋਨੀ ਨੇ ਕਿਹਾ ਕਿ ਦੋ ਸਾਲ ਬਾਅਦ ਵਾਪਸੀ ਦੇ ਬਾਅਦ ਜਿੱਤ ਮਿਲਦੀ ਹੈ ਤਾਂ ਚੰਗਾ ਲਗਦਾ ਹੈ। ਤੁਹਾਨੂੰ ਦੱਸ ਦਈਏ ਕਿ ਦੋ ਸਾਲ ਦੇ ਬੈਨ ਚੇਨਈ ਸੁਪਰ ਕਿੰਗਜ਼ ਦੀ ਵਾਪਸੀ ਹੋਈ ਹੈ ਅਤੇ ਐਤਵਾਰ ਦੇ ਮੈਚ 'ਚ ਉਸਨੂੰ ਘਰੇਲੂ ਪਸ਼ੰਸਕਾ ਦਾ ਦਬਾਅ ਵੀ ਝੇਲਣਾ ਪਿਆ। ਧੋਨੀ ਨੇ ਕਿਹਾ ਕਿ ਸਾਰੇ ਖਿਡਾਰੀ ਭਾਵੁਕ ਸਨ ਪਰ ਸਭਨੂੰ ਕਿਹਾ ਗਿਆ ਕਿ ਭਾਵਨਾਵਾਂ 'ਤੇ ਕਾਬੂ ਰੱਖੋ।
ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਧੋਨੀ ਨੇ ਕਿਹਾ ਕਿ ਉਸਦੀਆਂ ਵੀ ਧੜਕਨਾਂ ਵਧੀਆਂ ਹਨ। ਅਤੇ ਇਹੀ ਵਜ੍ਰਾ ਹੈ ਕਿ ਖਿਡਾਰੀਆਂ ਦੇ ਲਈ ਡ੍ਰੈਸਿੰਗ ਰੂਮ ਬਣਾਇਆ ਗਿਆ ਹੈ। ਧੋਨੀ ਨੇ ਕਿਹਾ ਕਿ ਦੋਨਾਂ ਟੀਮਾਂ ਨੇ ਸ਼ਾਨਦਾਰ ਬੈਟਿੰਗ ਕੀਤੀ, ਦੋਨਾਂ ਹੀ ਪਾਸਿਓ ਗੇਂਦਬਾਜ਼ਾਂ ਦੇ ਲਈ ਕਠਿਨ ਸਮਾਂ ਰਿਹਾ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਲੋਕਾਂ ਨੂੰ ਖੂਬ ਮਜ੍ਹਾ ਆਇਆ।
ਇਸੇ ਦੌਰਾਨ ਹਰਸ਼ ਭੋਗਲੇ ਨਾਲ ਕਰਦੇ ਹੋਏ ਹਲਕੇ ਫੁਲਕੇ ਅੰਦਾਜ 'ਚ ਕਿਹਾ ਕਿ ਮੈਚ 'ਚ ਕਈ ਛੱਕੇ ਲੱਗੇ। ਕੁਝ ਛੱਕੇ ਤਾਂ ਸਟੇਡੀਅਮ ਤੋਂ ਬਾਹਰ ਵੀ ਗਏ। ਮੈਨੂੰ ਲਗਦਾ ਹੈ ਕਿ ਸਟੇਡੀਅਮ ਤੋਂ ਬਾਹਰ ਜਾਣ ਵਾਲੇ ਛੱਕਿਆਂ 'ਤੇ ਆਈ.ਪੀ.ਐੱਲ. ਨੂੰ 2 ਦੋੜਾਂ ਵਾਧੂ ਦੇਣੀਆਂ ਚਾਹੀਦਆਂ ਹਨ।
ਹੁਣ ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਧੋਨੀ ਨੇ ਇਹ ਗੱਲ ਮਜਾਕ 'ਚ ਕਹੀ। ਇਸ ਮੈਚ 'ਚ ਸੈਮ ਬਿਲਿੰਗਜ਼ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ। ਸੈਮ ਨੇ23 ਬਾਲ 'ਚ 3 ਚੌਕੇ ਅਤੇ 5 ਛੱਕੇ ਲਗਾ ਕੇ 56 ਦੋੜਾਂ ਦੀ ਪਾਰੀ ਖੇਡੀ ਸੀ।
ਰੋਮਾ ਨੂੰ ਹਰਾ ਕੇ ਬਾਰੀਸਲੋਨਾ ਚੈਂਪੀਅਨਜ਼ ਲੀਗ ਤੋਂ ਬਾਹਰ
NEXT STORY