ਜਲੰਧਰ— ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਹਾਰ ਦੀ ਵੱਡੀ ਵਜ੍ਹਾ ਦੱਸਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਨਾਲ ਮੋਇਨ ਅਲੀ ਨੇ ਬੱਲੇਬਾਜ਼ੀ ਕੀਤੀ, ਉਹ ਖੇਡ ਨੂੰ ਸਾਡੇ ਤੋਂ ਦੂਰ ਲੈ ਗਏ। ਉਨ੍ਹਾਂ ਨੇ ਕਈ ਵਧੀਆ ਸ਼ਾਟ ਖੇਡੇ। ਸਾਰਾ ਜਿੱਤ ਦਾ ਸਿਹਰਾ ਉਸ ਨੂੰ ਜਾਂਦਾ ਹੈ। ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਉਹ 20-25 ਦੌੜਾਂ ਜ਼ਿਆਦਾ ਬਣ ਗਈਆਂ ਹਨ ਪਰ ਇਸ ਤਰ੍ਹਾਂ ਹੁੰਦਾ ਹੈ ਜਦੋਂ ਵਿਰਾਟ ਕੋਹਲੀ ਵਰਗੇ ਖਿਡਾਰੀ ਫਾਰਮ 'ਚ ਹੁੰਦੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ।
ਕਾਰਤਿਕ ਨੇ ਕਿਹਾ ਕਿ ਅੱਜ ਗੇਂਦ ਥੋੜੀ ਸੀਮ ਕਰ ਰਹੀ ਸੀ। ਇਸ ਲਈ ਸਟ੍ਰੋਕ ਮੇਕਿੰਗ ਇੰਨੀ ਨਹੀਂ ਹੋ ਰਹੀ ਸੀ। ਇਹ ਸਪਿਨਰਾਂ ਦੇ ਲਈ ਇਕ ਸਖਤ ਵਿਕਟ ਸੀ। ਅਸੀਂ ਜਾਣਦੇ ਸੀ ਕਿ ਉਨ੍ਹਾਂ ਦੇ ਸਪਿਨਰਾਂ 'ਤੇ ਦਬਾਅ ਬਣਾ ਸਕਦੇ ਹਾਂ। ਅਸੀਂ ਇਸ ਤਰ੍ਹਾਂ ਕੀਤਾ ਤੇ ਖੇਡ ਦੇ ਨੇੜੇ ਆ ਗਏ। ਮੈਨੂੰ ਲੱਗਦਾ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਅੱਜ ਵਧੀਆ ਕੰਮ ਕੀਤਾ। ਹੁਣ ਸਾਨੂੰ ਵਧੀਆ ਖੇਡ ਦੀ ਜ਼ਰੂਰਤ ਹੈ। ਮੈਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਭਰੋਸਾ ਹੈ। ਜੇਕਰ ਅਸੀਂ ਵਧੀਆ ਕ੍ਰਿਕਟ ਖੇਡਾਂਗੇ ਤਾਂ ਅਸੀਂ ਵਾਪਸੀ ਕਰ ਸਕਦੇ ਹਾਂ।
ਨਿਰਾਸ਼ਾ ਨੂੰ ਭੁਲਾਉਣਾ ਚਾਹੇਗੀ ਮੈਨਚੈਸਟਰ ਦੀ ਟੀਮ
NEXT STORY