ਮੁੰਬਈ— ਮਹਾਰਾਸ਼ਟਰ ਦੇ ਵੋਟਰਾਂ 'ਚ ਵੋਟਿੰਗ ਲਈ ਜਾਗਰੁਕਤਾ ਪੈਦਾ ਕਰਨ ਲਈ ਚੋਣ ਕਮਿਸ਼ਨ ਆਈ.ਪੀ.ਐੱਲ. ਦੇ ਮੈਚਾਂ ਦਾ ਇਸਤੇਮਾਲ ਕਰੇਗਾ। ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਤਿੰਨ ਅਪ੍ਰੈਲ ਨੂੰ ਹੋਏ ਮੈਚ ਇਹ ਪ੍ਰਯੋਗ ਸ਼ੁਰੂ ਹੋ ਚੁੱਕਾ ਹੈ। ਇਕ ਅਧਿਕਾਰੀ ਨੇ ਦੱਸਿਆ, ''ਉਸ ਮੈਚ 'ਚ ਵੋਟਰਾਂ 'ਚ ਜਾਗਰੁਕਤਾ ਪੈਦਾ ਕਰਨ ਲਈ ਸਾਰੀ ਸਬੰਧਤ ਸਮੱਗਰੀ ਦਿਖਾਈ ਗਈ ਸੀ।'' ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਨੂੰ ਵੋਟਰ ਜਾਗਰੁਕਤਾ ਮੁਹਿੰਮ ਦੇ ਲਈ ਕ੍ਰਿਕਟ ਬੋਰਡ ਨਾਲ ਸੰਪਰਕ ਕਰਨ ਨੂੰ ਕਿਹਾ ਸੀ।
ਅਧਿਕਾਰੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਦੇ ਨੁਮਾਇੰਦਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਸਬੰਧਤ ਸਮੱਗਰੀ ਦਿੱਤੀ ਗਈ ਅਤੇ ਕਿਹਾ ਕਿ ਅੱਗੇ ਹੋਣ ਵਾਲੇ ਮੁੰਬਈ ਦੇ ਮੈਚਾਂ 'ਚ ਅਜਿਹਾ ਕੀਤਾ ਜਾਵੇਗਾ। ਮੈਚਾਂ ਦੇ ਦੌਰਾਨ ਲੋਕਾਂ ਨੂੰ ਵੋਟਿੰਗ ਲਈ ਉਤਸ਼ਾਹਤ ਕਰਨ ਸਬੰਧੀ ਬੈਨਰ ਅਤੇ ਛੋਟੇ ਵਿਗਿਆਪਨ ਪ੍ਰਦਰਸ਼ਿਤ ਅਤੇ ਪ੍ਰਸਾਰਤ ਕੀਤੇ ਜਾਣਗੇ। ਇਸ ਲਈ ਐੱਫ.ਐੱਮ. ਰੇਡੀਓ ਦਾ ਵੀ ਇਸਤੇਮਾਲ ਕੀਤਾ ਜਾਵੇਗਾ।
ਹਾਰ ਤੋਂ ਟੁੱਟੀ ਦਿੱਲੀ ਤੇ ਬੈਂਗਲੁਰੂ ਵਿਚਾਲੇ ਵਾਪਸੀ ਦਾ ਮੁਕਾਬਲਾ
NEXT STORY