ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿਚ ਆਈ. ਪੀ. ਐੱਲ. ਸੀਜ਼ਨ 12 ਦਾ 6ਵਾਂ ਮੈਚ ਖੇਡਿਆ ਗਿਆ। ਮੈਚ ਵਿਚ ਇਕ ਵਾਰ ਫਿਰ ਆਂਦਰੇ ਰਸਲ ਦੀ ਪਾਰੀ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਸੁਨੀਲ ਨਾਰਾਇਣ ਨੇ ਉਸ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਸਾਡੇ ਲਈ ਉਹ ਮਹੱਤਵਪੂਰਨ ਹੈ। ਰਸਲ ਨੇ 17 ਗੇਂਦਾਂ 48 ਦੌੜੰ ਦੀ ਤੂਫਾਨੀ ਪਾਰੀ ਖੇਡੀ ਸੀ।

ਕੋਲਕਾਤਾ ਦੀ ਪਾਰੀ ਖਤਮ ਹੋਣ ਤੋਂ ਬਾਅਦ ਨਾਰਾਇਣ ਨੇ ਕਿਹਾ ਕਿ ਸਾਡੀ ਸ਼ੁਰੂਆਤ ਚੰਗੀ ਰਹੀ ਅਤੇ ਨਿਤੀਸ਼ ਰਾਣਾ ਨੇ ਵੀ ਬਿਹਤਰੀਨ ਪਾਰੀ ਖੇਡੀ। ਰਾਣਾ ਤੋਂ ਬਾਅਦ ਰਸਲ ਮੈਦਾਨ 'ਤੇ ਉੱਤਰੇ ਅਤੇ ਬਿਹਤਰੀਨ ਪਾਰੀ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ ਕਿ ਰਸਲ ਦੇ ਆਊਟ ਹੋਣ ਤੱਕ ਸਾਡਾ ਸਕੋਰ 200 ਦੇ ਪਾਰ ਚੱਲ ਗਿਆ ਸੀ। ਉਸ ਨੇ ਰਸਲ ਦੀ ਤਾਰੀਫ ਕਰਦਿਆਂ ਕਿਹਾ ਕਿ ਇਕ ਵਾਰ ਉਹ ਕ੍ਰੀਜ਼ 'ਤੇ ਆ ਗਏ ਤਾਂ ਪਤਾ ਨਹੀਂ ਹੁੰਦਾ ਕਿ ਕੀ ਹੋਣ ਵਾਲਾ ਹੈ। ਤੁਸੀਂ ਇਕ ਓਵਰ ਵਿਚ 20-30 ਸਕੋਰ ਮੰਨ ਕੇ ਚੱਲੋ ਅਤੇ ਇਸੇ ਕਾਰਨ ਉਹ ਸਾਡੇ ਲਈ ਮਹੱਤਵਪੂਰਨ ਹੈ।

ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਮੈਚ ਵਿਚ ਪੰਜਾਬ ਨੂੰ 28 ਦੌੜਾਂ ਨਲਾ ਹਾਰ ਦਾ ਸਾਹਮਣਾ ਕਰਨਾ ਪਿਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਗੁਆ ਕੇ 218 ਦੌੜਾਂ ਬਣਾਈਆਂ ਜਵਾਬ ਵਿਚ ਪੰਜਾਬ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਹੀ ਬਣਾ ਸਕੀ ਸੀ।
ਰੈਨਾ ਨੇ ਦੱਸਿਆ ਕਿ ਕਿਉਂ ਧੋਨੀ ਦੀ ਕਪਤਾਨੀ 'ਚ ਟੀਮ ਨੂੰ ਮਿਲਦੀ ਹੈ ਜਿੱਤ
NEXT STORY