ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਵਿਚ ਵੀ ਚੇਨਈ ਸੁਪਰ ਕਿੰਗਜ਼ ਟੀਮ ਉਸੇ ਤਰ੍ਹਾਂ ਪ੍ਰਦਰਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਦਾ ਉਹ ਪਹਿਲਾਂ ਕਰਦੀ ਸੀ। ਇਸ ਟੀਮ ਨੇ ਆਪਣੇ 2 ਮੈਚ ਖੇਡ ਲਏ ਜਿਸ ਵਿਚ ਉਸ ਨੇ ਜਿੱਤ ਦਰਜ ਕੀਤੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਇਹ ਟੀਮ ਕਿਸੇ ਵੀ ਮੋੜ 'ਤੇ ਮੈਚ ਦਾ ਪਾਸਾ ਪਲਟ ਸਕਦੀ ਹੈ। ਹਾਲਾਂਕਿ ਸੁਰੇਸ਼ ਰੈਨਾ ਨੇ ਟੀਮ ਦੀ ਜਿੱਤ ਦਾ ਸਿਹਰਾ ਧੋਨੀ ਨੂੰ ਦਿੱਤਾ। ਉਸ ਨੇ ਖਾਸ ਗੱਲਬਾਤ ਦੌਰਾਨ ਧੋਨੀ ਦੀ ਕਪਤਾਨੀ ਦੀ ਖਾਸੀਅਤ ਦੱਸੀ ਅਤੇ ਦੱਸਿਆ ਕਿਸ ਤਰ੍ਹਾਂ ਮਿਲਦੀ ਹੈ ਟੀਮ ਨੂੰ ਜਿੱਤ।

ਲੰਬੇ ਸਮੇਂ ਤੋਂ ਚੇਨਈ ਵੱਲੋਂ ਖੇਡਣ ਵਾਲੇ ਰੈਨਾ ਨੇ ਕਿਹਾ ਕਿ ਧੋਨੀ ਦਾ ਰਣਨੀਤੀ ਬਣਾਉਣ ਵਿਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਧੋਨੀ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਵਰਤਮਾਨ ਵਿਚ ਰਹਿੰਦੇ ਹਨ ਅਤੇ ਮੌਚ ਵਿਚ ਹੀ ਇਹ ਦੇਖ ਕੇ ਫੈਸਲਾ ਕਰਦੇ ਹਨ ਕਿ ਮੈਚ ਵਿਚ ਕਿਸ ਪਾਸੇ ਜਾ ਰਿਹਾ ਹੈ। ਰੈਨਾ ਨੇ ਅੱਗੇ ਕਿਹਾ ਕਿ ਹਰ ਕਪਤਾਨ ਅਲੱਗ ਹੁੰਦਾ ਹੈ ਅਤੇ ਕੇਡ ਵਿਚ ਆਪਣੇ ਰੋਮਾਂਚਕ ਹੁਨਰ ਨੂੰ ਲੈ ਕੇ ਆਉਂਦਾ ਹੈ। ਧੋਨੀ ਨੇ ਆਪਣੀ ਦਮਦਾਰ ਰਣਨੀਤੀਆਂ ਦੀ ਲਗਾਤਾਰ ਵਰਤੋਂ ਕੀਤੀ ਜਿਸ ਨਾਲ ਕਈ ਸਾਲਾਂ ਤੋ ਟੀਮ ਨੂੰ ਜਿੱਤ ਮਿਲੀ ਹੈ। ਰੈਨਾ ਨੇ ਕਿਹਾ ਕਿ ਮੈਂ ਹਮੇਸ਼ਾ ਆਪਣਾ ਧਿਆਨ ਖੇਡ 'ਤੇ ਰੱਖਿਆ ਹੈ। ਮੇਰੇ ਲਈ ਮਾਇਨੇ ਨਹੀਂ ਰੱਖਦਾ ਕਿ ਮੈਂ ਕਿਸ ਸਥਾਨ 'ਤੇ ਬੱਲੇਬਾਜ਼ੀ ਕਰ ਰਿਹਾ ਹਾਂ। ਮੇਰਾ ਧਿਆਨ ਹਮੇਸ਼ਾ ਤੋਂ ਟੀਮ ਦੀ ਸਫਲਤਾ ਵਿਚ ਯੋਗਦਾਨ ਦੇਣ 'ਤੇ ਰਿਹਾ ਹੈ ਚਾਹੇ ਉਹ ਦੌੜਾਂ ਬਣਾਉਣਾ ਹੋਵੇ, ਕੈਚ ਕਰਨਾ ਹੋਵੇ ਜਾਂ ਫੀਲਡਿੰਗ ਕਰਨਾ ਹੋਵੇ। ਦੱਸ ਦਈਏ ਕਿ ਚੇਨਈ ਨੇ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਸੀ ਜਿਸ ਵਿਚ ਰੈਨਾ ਨੇ 16 ਗੇਂਦਾਂ 30 ਦੌੜਾਂ ਦੀ ਪਾਰੀ ਖੇਡੀ ਸੀ।
ਰੋਜਰ ਫੈਡਰਰ ਨੇ ਮਿਆਮੀ ਓਪਨ 'ਚ ਮੇਦਵੇਦੇਵ ਨੂੰ ਹਰਾ ਕੇ ਕੁਆਟਰਫਾਈਨਲ 'ਚ ਪਹੁੰਚੇ
NEXT STORY