ਨਵੀਂ ਦਿੱਲੀ— ਨਾਟਕੀ ਤੇ ਰੋਮਾਂਚ ਦੀ ਚੋਟੀ 'ਤੇ ਪਹੁੰਚੇ ਮੁਕਾਬਲੇ ਵਿਚ ਪ੍ਰਿਥਵੀ ਸ਼ਾਹ 99 ਦੌੜਾਂ 'ਤੇ ਆਊਟ ਹੋ ਗਿਆ ਪਰ ਜਿੱਤ ਦੇ ਕੰਢੇ 'ਤੇ ਪਹੁੰਚ ਕੇ ਸਕੋਰ ਬਰਾਬਰ ਰਹਿਣ ਦੇ ਬਾਵਜੂਦ ਦਿੱਲੀ ਕੈਪੀਟਲਸ ਨੇ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੁਪਰ ਓਵਰ ਵਿਚ 3 ਦੌੜਾਂ ਨਾਲ ਹਰਾ ਦਿੱਤਾ।
ਜਿੱਤ ਲਈ 186 ਦੌੜਾਂ ਦੇ ਵੱਡੇ ਟੀਚੇ ਦੇ ਨੇੜੇ ਪਹੁੰਚ ਕੇ ਦਿੱਲੀ ਕੁਲਦੀਪ ਯਾਦਵ ਦੇ ਆਖਰੀ ਓਵਰ ਵਿਚ 6 ਦੌੜਾਂ ਨਹੀਂ ਬਣਾ ਸਕੀ। ਦੋਵੇਂ ਟੀਮਾਂ ਦਾ ਸਕੋਰ ਬਰਾਬਰੀ 'ਤੇ ਰਿਹਾ ਤੇ ਮੈਚ ਸੁਪਰ ਓਵਰ ਤਕ ਖਿੱਚਿਆ ਗਿਆ।
ਆਖਰੀ ਓਵਰ ਵਿਚ ਦਿੱਲੀ ਨੂੰ 6 ਦੌੜਾਂ ਦੀ ਲੋੜ ਸੀ ਪਰ ਪਹਿਲੀ ਗੇਂਦ 'ਤੇ ਹਨੁਮਾ ਵਿਹਾਰੀ ਨੇ 1 ਤੇ ਦੂਜੀ 'ਤੇ ਕੌਲਿਨ ਇਨਗ੍ਰਾਮ ਨੇ 2 ਦੌੜਾਂ ਬਣਾਈਆਂ। ਤੀਜੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ ਜਦਕਿ ਚੌਥੀ ਗੇਂਦ 'ਤੇ 1 ਦੌੜ ਬਣੀ। ਅਗਲੀ ਗੇਂਦ 'ਤੇ ਵਿਹਾਰੀ ਨੇ ਸ਼ੁਭਮਨ ਗਿੱਲ ਨੂੰ ਕੈਚ ਦੇ ਦਿੱਤਾ ਤੇ ਆਖਰੀ ਗੇਂਦ 'ਤੇ 1 ਦੌੜ ਲੈਣ ਤੋਂ ਬਾਅਦ ਇਨਗ੍ਰਾਮ ਰਨ ਆਊਟ ਹੋ ਗਿਆ।
ਸੁਪਰ ਓਵਰ ਵਿਚ ਦਿੱਲੀ ਲਈ ਰਿਸ਼ਭ ਪੰਤ, ਸ਼੍ਰੇਅਸ ਅਈਅਰ ਤੇ ਸ਼ਾਹ ਨੇ ਮਿਲ ਕੇ 10 ਦੌੜਾਂ ਬਣਾਈਆਂ ਜਦਕਿ ਅਈਅਰ ਦੀ ਵਿਕਟ ਵੀ ਕੋਲਕਾਤਾ ਦੇ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੇ ਹਾਸਲ ਕੀਤੀ।
ਕੇ. ਕੇ. ਆਰ. ਲਈ 'ਹਿਟਮੈਨ' ਆਂਦ੍ਰੇ ਰਸੇਲ ਅਤੇ ਕਪਤਾਨ ਦਿਨੇਸ਼ ਕਾਰਤਿਕ ਉਤਰੇ ਪਰ ਕੈਗਿਸੋ ਰਬਾਡਾ ਨੂੰ ਪਹਿਲੀ ਗੇਂਦ 'ਤੇ ਚੌਕਾ ਲਾਉਣ ਤੋਂ ਬਾਅਦ ਤੀਜੀ ਗੇਂਦ 'ਤੇ ਰਸੇਲ ਬੋਲਡ ਹੋ ਗਿਆ। ਕਾਰਤਿਕ ਤੇ ਰੌਬਿਨ ਉਥੱਪਾ ਮਿਲ ਕੇ ਟੀਮ ਨੂੰ 7 ਦੌੜਾਂ ਤਕ ਹੀ ਪਹੁੰਚ ਸਕੇ।
ਇਸ ਤੋਂ ਪਹਿਲਾਂ ਸ਼ਾਹ ਦੀ ਵਿਕਟ ਡਿੱਗਣ 'ਤੇ ਦਿੱਲੀ ਨੂੰ 9 ਗੇਂਦਾਂ 'ਤੇ 12 ਦੌੜਾਂ ਦੀ ਲੋੜ ਸੀ ਤੇ ਉਸਦੀਆਂ 6 ਵਿਕਟਾਂ ਬਾਕੀ ਸਨ। ਸ਼ਾਹ ਨੇ 55 ਗੇਂਦਾਂ 'ਤੇ 12 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 99 ਦੌੜਾਂ ਬਣਾ ਕੇ ਫਰਗਿਊਸਨ ਦੀ ਗੇਂਦ 'ਤੇ ਦਿਨੇਸ਼ ਕਾਰਤਿਕ ਨੂੰ ਕੈਚ ਦੇ ਦਿੱਤਾ ਅਤੇ ਇਸ ਤਰ੍ਹਾਂ ਉਹ ਨਰਵਿਸ ਨਾਈਨਟੀਜ਼ 'ਤੇ ਆਊਟ ਹੋਣ ਵਾਲਾ ਆਈ. ਪੀ. ਐੱਲ. ਦੇ ਇਤਿਹਾਸ ਵਿਚ ਪਹਿਲਾ ਬੱਲੇਬਾਜ਼ ਬਣਿਆ।
ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਹ ਦਾ ਬਾਖੂਬੀ ਸਾਥ ਨਿਭਾਉਂਦੇ ਹੋਏ 32 ਗੇਂਦਾਂ 'ਤੇ ਚਾਰ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 89 ਦੌੜਾਂ ਜੋੜੀਆਂ।
ਇਸ ਤੋਂ ਪਹਿਲਾਂ ਕੈਰੇਬੀਆਈ ਧਮਾਕੇਦਾਰ ਬੱਲੇਬਾਜ਼ ਆਂਦ੍ਰੇ ਰਸੇਲ (62) ਦੇ ਅਰਧ ਸੈਂਕੜੇ ਤੇ ਉਸਦੀ ਕਪਤਾਨ ਦਿਨੇਸ਼ ਕਾਰਤਿਕ (50) ਨਾਲ ਛੇਵੀਂ ਵਿਕਟ ਲਈ 95 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਕੋਲਕਾਤਾ 8 ਵਿਕਟਾਂ 'ਤੇ 185 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ।
35 ਸਥਾਨਾਂ ਦੀ ਲੰਬੀ ਛਲਾਂਗ ਨਾਲ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਪਹੁੰਚਿਆ ਚਿਕਾਰੰਗੱਪਾ
NEXT STORY