ਨਵੀਂ ਦਿੱਲੀ : ਹਾਰਦਿਕ ਪੰਡਯਾ ਇਸ ਸਮੇਂ ਆਈ.ਪੀ.ਐਲ. ਮੈਚ ਖੇਡਣ ਲਈ ਯੂ.ਏ.ਈ. ਵਿਚ ਮੌਜੂਦ ਹਨ ਅਤੇ ਉਹ ਆਪਣੇ ਪੁੱਤਰ ਅਗਸਤਯ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿਚ ਹਾਰਦਿਕ ਪਿਤਾ ਬਣੇ ਸਨ ਅਤੇ ਉਹ ਆਈ.ਪੀ.ਐਲ. ਕਾਰਨ ਆਪਣੇ ਪੁੱਤਰ ਨਾਲ ਜ਼ਿਆਦਾ ਸਮਾਂ ਨਹੀਂ ਬਿਤਾਅ ਸਕੇ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਅਗਸਤਯ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਹਾਰਦਿਕ ਪੰਡਯਾ ਨੇ ਆਪਣੇ ਪੁੱਤਰ ਦੀ ਯਾਦ ਇਕ ਪਿਆਰੀ ਜਿਹੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਹਾਰਦਿਕ ਨੇ ਅਗਸਤਯ ਨੂੰ ਗੋਦੀ 'ਚ ਚੁੱਕਿਆ ਹੋਇਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਸਭ ਤੋਂ ਵਧੀਆ ਤੋਹਫ਼ਾ' ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਉਥੇ ਹਾਰਦਿਕ ਦੀ ਪਤਨੀ ਨਤਾਸ਼ਾ ਸਟੈਕੋਵਿਚ ਨੇ ਵੀ ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਪਸੰਦ ਆ ਰਹੀ ਹੈ।
ਇਕ ਵਾਰ ਫਿਰ ਰਿੰਗ 'ਚ ਦਹਾੜਨ ਲਈ ਤਿਆਰ ਹਨ 54 ਸਾਲਾ ਮਾਈਕ ਟਾਈਸਨ, ਇਸ ਦਿਨ ਹੋਵੇਗੀ ਫਾਈਟ
NEXT STORY