ਸ਼ਾਰਜਾਹ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 28ਵਾਂ ਮੁਕਾਬਲਾ ਸ਼ਾਰਜਾਹ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਜਿਸ 'ਚ ਬੈਂਗਲੁਰੂ ਨੇ ਕੋਲਕਾਤਾ ਨੂੰ 82 ਦੌੜਾਂ ਨਾਲ ਹਰਾ ਦਿੱਤਾ ਤੇ ਪੁਆਇੰਟ ਟੇਬਲ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਕੋਲਕਾਤਾ ਦੀ ਇਸ ਹਾਰ ਤੋਂ ਬਾਅਦ ਕਪਤਾਨ ਦਿਨੇਸ਼ ਕਾਰਤਿਕ ਬਹੁਤ ਨਿਰਾਸ਼ ਦਿਖੇ। ਕਾਰਤਿਕ ਨੇ ਇਸ ਹਾਰ ਤੋਂ ਬਾਅਦ ਕਿਹਾ ਕਿ ਹਾਰ ਦਾ ਜ਼ਿੰਮੇਦਾਰ ਸਿੱਧੇ ਤੌਰ 'ਤੇ ਆਰ. ਸੀ. ਬੀ ਦਾ ਸਟਾਰ ਖਿਡਾਰੀ ਏ ਬੀ ਡਿਵੀਲੀਅਰਸ ਹੈ। ਕਾਰਤਿਕ ਨੇ ਕਿਹਾ ਹੈ ਕਿ ਦੋਵਾਂ ਟੀਮਾਂ ਦੇ ਵਿਚ ਦਾ ਅੰਤਰ ਏ ਬੀ ਡਿਵੀਲੀਅਰਸ ਦੀ ਸ਼ਾਨਦਾਰ ਪਾਰੀ ਹੀ ਸੀ। ਏ ਬੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਾਰਤਿਕ ਨੇ ਅੱਗੇ ਕਿਹਾ ਕਿ ਏ ਬੀ ਡਿਵੀਲੀਅਰਸ ਇਕ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੇ ਮੈਦਾਨ 'ਤੇ ਰੋਕਣਾ ਬਹੁਤ ਮੁਸ਼ਕਿਲ ਕੰਮ ਹੈ ਅਤੇ ਦਿਨ ਦੇ ਆਖਰ 'ਚ ਉਸਦੀ ਪਾਰੀ ਹੀ ਦੋਵਾਂ ਪੱਖਾਂ ਦੇ ਵਿਚ ਦਾ ਅੰਤਰ ਰਹੀ ਹੈ।
ਦਿਨੇਸ਼ ਕਾਰਤਿਕ ਨੇ ਕਿਹਾ ਕਿ ਸਾਨੂੰ ਬੈਠ ਕੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਕੁਝ ਚੀਜ਼ਾਂ ਹਨ, ਜਿਨ੍ਹਾਂ ਦੀ ਸਾਨੂੰ ਬਿਹਤਰ ਕਰਨ ਦੀ ਜ਼ਰੂਰਤ ਹੈ। ਬੱਲੇਬਾਜ਼ੀ ਇਕ ਅਜਿਹਾ ਖੇਤਰ ਹੈ, ਜਿਸ 'ਚ ਅਸੀਂ ਅੱਜ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਸਾਨੂੰ ਆਪਣੀ ਬੱਲੇਬਾਜ਼ੀ 'ਚ ਸੁਧਾਰ ਕਰਨ ਦੀ ਕੋਸ਼ਿਸ ਕਰਨੀ ਹੋਵੇਗੀ। ਕਾਰਤਿਕ ਨੇ ਕਿਹਾ ਸਾਡੇ ਕੋਲ ਤਿੰਨ ਦਿਨ ਦਾ ਬ੍ਰੇਕ ਹੈ ਅਤੇ ਸਾਨੂੰ ਇਸ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਇਹ ਹੁਣ ਤੱਕ ਦਾ ਇਕ ਦਿਲਚਸਪ ਆਈ. ਪੀ. ਐੱਲ. ਰਿਹਾ ਹੈ ਕਿਉਂਕਿ ਪਹਿਲਾਂ ਕਈ ਟੀਮਾਂ ਆਰਾਮ ਨਾਲ ਬੱਲੇਬਾਜ਼ੀ ਕਰ ਰਹੀਆਂ ਹਨ ਪਰ ਬਾਅਦ 'ਚ ਤੇਜ਼ੀ ਨਾਲ ਦੌੜਾਂ ਬਣਾ ਰਹੀਆਂ ਹਨ।
ਡਿਵੀਲੀਅਰਸ ਨੇ ਮਾਰਿਆ ਕਰਾਰਾ ਸ਼ਾਟ, ਫਿਰ ਹੋਇਆ ਕੁੱਝ ਅਜਿਹਾ (ਵੀਡੀਓ)
NEXT STORY