ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੇਜਬਾਨੀ ਕਰਣ ਵਾਲੇ ਤਿੰਨ ਸਥਾਨਾਂ ਵਿਚੋਂ ਇਕ ਸ਼ਾਰਜਾਹ ਸਟੇਡੀਅਮ ਦਾ ਦੌਰਾ ਕੀਤਾ ਅਤੇ ਇਸ ਸਟੇਡੀਅਮ ਦੀ ਸ਼ਲਾਘਾ ਕੀਤੀ। ਭਾਰਤ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਆਈ.ਪੀ.ਐੱਲ. 2020 ਨੂੰ ਯੂ.ਏ.ਈ. ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਟੀ20 ਲੀਗ ਦੀ ਮੇਜਬਾਨੀ ਦੁਬਈ, ਅਬੁ ਧਾਬੀ ਅਤੇ ਸ਼ਾਰਜਾਹ ਕਰਣਗੇ।
ਇਹ ਵੀ ਪੜ੍ਹੋ: IPL ਨੇ 12 ਸਾਲ 'ਚ ਬਦਲ ਦਿੱਤੀ ਕਈ ਕ੍ਰਿਕਟਰਾਂ ਦੀ ਜ਼ਿੰਦਗੀ, ਹੋਏ ਮਾਲਾਮਾਲ
ਸੋਮਵਾਰ ਨੂੰ ਇੱਥੇ ਜਾਰੀ ਪ੍ਰੈਸ ਬਿਆਨ ਅਨੁਸਾਰ ਗਾਂਗੁਲੀ ਨੇ ਕਿਹਾ ਕਿ ਨੌਜਵਾਨ ਖਿਡਾਰੀ ਉਸ ਕ੍ਰਿਕਟ ਮੈਦਾਨ ਵਿਚ ਖੇਡਣ ਨੂੰ ਲੈ ਕੇ ਉਤਸੁਕ ਹਨ, ਜਿੱਥੇ ਸੁਨੀਲ ਗਾਵਸਕਰ ਅਤੇ ਸਚਿਨ ਤੇਂਦੁਲਕਰ ਵਰਗੇ ਮਹਾਨ ਖਿਡਾਰੀਆਂ ਨੇ ਇਤਿਹਾਸ ਰਚਿਆ। ਹਾਲ ਹੀ ਵਿਚ ਸ਼ਾਰਜਾਹ ਸਟੇਡੀਅਮ ਵਿਚ ਵੱਡੇ ਪੈਮਾਨੇ 'ਤੇ ਨਵੀਨੀਕਰਣ ਦਾ ਕੰਮ ਕੀਤਾ ਗਿਆ ਹੈ, ਜਿਸ ਵਿਚ ਨਵੀਂ ਨਕਲੀ ਛੱਤ ਲਗਾਉਣਾ, ਰਾਇਲ ਸੁਈਟ ਨੂੰ ਅਪਗ੍ਰੇਡ ਕਰਣ ਦੇ ਇਲਾਵਾ ਕਮੈਂਟਰੀ ਬਾਕਸ ਅਤੇ ਵੀ.ਆਈ.ਪੀ ਹਾਸਪਿਟੈਲਿਟੀ ਬਾਕਸ ਨੂੰ ਕੋਵਿਡ-19 ਨਾਲ ਜੁੜੇ ਨਿਯਮਾਂ ਦੇ ਅਨੁਸਾਰ ਤਿਆਰ ਕਰਣਾ ਹੈ।
ਇਹ ਵੀ ਪੜ੍ਹੋ: IPL 2020: ਪਿਤਾ ਹਨ ਪੰਜਾਬ ਪੁਲਸ 'ਚ ਡਰਾਈਵਰ, ਪੁੱਤਰ ਆਈ.ਪੀ.ਐੱਲ. 'ਚ ਗਰਜਣ ਨੂੰ ਤਿਆਰ
ਗਾਂਗੁਲੀ ਨਾਲ ਇਸ ਦੌਰਾਨ ਆਈ.ਪੀ.ਐੱਲ. ਚੇਅਰਮੈਨ ਬ੍ਰਿਜੇਸ਼ ਪਟੇਲ, ਸਾਬਕਾ ਆਈ.ਪੀ.ਐੱਲ. ਪ੍ਰਮੁੱਖ ਰਾਜੀਵ ਸ਼ੁਕਲਾ ਅਤੇ ਆਈ.ਪੀ.ਐੱਲ. ਸੀਓਓ ਹੇਮੰਗ ਅਮੀਨ ਵੀ ਮੌਜੂਦ ਸਨ। ਇਸ ਦੌਰਾਨ ਬੀ.ਸੀ.ਸੀ.ਆਈ. ਦੇ ਖ਼ਜਾਨਚੀ ਅਰੂਣ ਧੂਮਲ, ਬੀ.ਸੀ.ਸੀ.ਆਈ. ਸੰਯੁਕਤ ਸਕੱਤਰ ਜਏਸ਼ ਜਾਰਜ ਅਤੇ ਮੁਬਾਸਿਰ ਉਸਮਾਨੀ ਦੇ ਇਲਾਵਾ ਅਮੀਰਾਤ ਕ੍ਰਿਕਟ ਬੋਰਡ ਦੇ ਮਹਾਪ੍ਰਬੰਧਕ ਵੀ ਮੌਜੂਦ ਸਨ। ਸ਼ਾਰਜਾਹ ਨੂੰ ਆਈ.ਪੀ.ਐੱਲ. ਦੇ ਆਗਾਮੀ ਸੀਜ਼ਨ ਵਿਚ 12 ਮੈਚਾਂ ਦੀ ਮੇਜਬਾਨੀ ਕਰਣੀ ਹੈ।
ਇਹ ਵੀ ਪੜ੍ਹੋ: ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)
IPL 2020: ਪਿਊਸ਼ ਚਾਵਲਾ ਨੂੰ ਆਈ ਪਤਨੀ ਦੀ ਯਾਦ, ਜਨਮਦਿਨ ਦੀ ਇੰਝ ਦਿੱਤੀ ਵਧਾਈ
NEXT STORY