ਸ਼ਾਰਜਾਹ (ਭਾਸ਼ਾ) : ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ਨੀਵਾਰ ਨੂੰ ਇੱਥੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਇਕਪਾਸੜ ਮੁਕਾਬਲੇ ਵਿਚ 5 ਵਿਕਟਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੱਲੇਬਾਜ਼ੀ ਵਿਚ ਸਾਹਸਿਕ ਪ੍ਰਦਰਸ਼ਨ ਨਹੀਂ ਕੀਤਾ। ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਨੂੰ 7 ਵਿਕਟਾਂ 'ਤੇ 120 ਦੌੜਾਂ 'ਤੇ ਰੋਕਣ ਦੇ ਬਾਅਦ ਸਾਹਾ (39) ਅਤੇ ਮਨੀਸ਼ ਪੰਡਿਤ (26) ਵਿਚਾਲੇ ਦੂਜੇ ਵਿਕਟ ਦੀ 50 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 14.1 ਓਵਰ ਵਿਚ 5 ਵਿਕਟਾਂ 'ਤੇ 121 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜੇਸਨ ਹੋਲਡਰ ਨੇ ਵੀ ਅੰਤ ਵਿਚ 10 ਗੇਂਦਾਂ 'ਤੇ 3 ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ ਨਾਬਾਦ 26 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ: IPL 2020 : ਅੱਜ ਪੰਜਾਬ ਦਾ ਚੇਨਈ ਅਤੇ ਕੋਲਕਾਤਾ ਦਾ ਰਾਜਸਥਾਨ ਨਾਲ ਹੋਵੇਗਾ ਕਰੋ ਜਾਂ ਮਰੋ ਦਾ ਮੁਕਾਬਲਾ
ਬੈਂਗਲੁਰੂ ਵੱਲੋਂ ਸਲਾਮੀ ਬੱਲੇਬਾਜ਼ ਜੋਸ਼ ਫਿਲਿਪ (32) ਦੇ ਇਲਾਵਾ ਕੋਈ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕਿਆ। ਕੋਹਲੀ ਨੇ ਬਾਅਦ ਵਿਚ ਕਿਹਾ, 'ਇਹ ਸਕੋਰ ਕਾਫ਼ੀ ਨਹੀਂ ਸਨ। ਅਸੀਂ ਸੋਚਿਆ ਸੀ ਕਿ 140 ਦਾ ਸਕੋਰ ਚੰਗਾ ਰਹੇਗਾ ਪਰ ਸਥਿਤੀ ਵਿਚ ਕਾਫ਼ੀ ਬਦਲਾਅ ਆਇਆ, ਜਿਸ ਦੀ ਅਸੀਂ ਉਮੀਦ ਨਹੀਂ ਕੀਤੀ ਸੀ। ਇਹ ਅਜੀਬ ਹੈ। ਅਸੀਂ ਸੋਚਿਆ ਸੀ ਕਿ ਮੌਸਮ ਚੰਗਾ ਰਹੇਗਾ ਅਤੇ ਜ਼ਿਆਦਾ ਓਸ ਨਹੀਂ ਹੋਵੇਗੀ।' ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਪੂਰੀ ਪਾਰੀ ਦੌਰਾਨ ਅਸੀਂ ਬੱਲੇ ਨਾਲ ਸਾਹਸਿਕ ਪ੍ਰਦਰਸ਼ਨ ਨਹੀਂ ਕੀਤਾ। ਵਿਰੋਧੀ ਗੇਂਦਬਾਜਾਂ ਨੇ ਠੀਕ ਲਾਈਨ ਅਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਅਤੇ ਪਿੱਚ ਦਾ ਚੰਗ ਇਸਤੇਮਾਲ ਕੀਤਾ।'
ਇਹ ਵੀ ਪੜ੍ਹੋ: ਅੱਜ ਤੋਂ ਬਦਲਿਆ ਗੈਸ ਸਿਲੰਡਰ ਬੁਕਿੰਗ ਦਾ ਨੰਬਰ, ਹੁਣ ਇਸ ਨੰਬਰ 'ਤੇ ਕਰਨਾ ਹੋਵੇਗਾ ਫੋਨ
ਕੋਹਲੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਅੰਤਮ ਮੁਕਾਬਲਾ ਹਰ ਹਾਲ ਵਿਚ ਜਿੱਤਣਾ ਹੋਵੇਗਾ। ਉਨ੍ਹਾਂ ਕਿਹਾ, 'ਸਥਿਤੀ ਸਪੱਸ਼ਟ ਹੈ। ਅੰਤਿਮ ਮੈਚ ਜਿੱਤੋ ਅਤੇ ਸਿਖਰ 2 ਵਿਚ ਜਗ੍ਹਾ ਬਣਾਓ। ਇਹ ਸ਼ਾਨਦਾਰ ਮੈਚ ਹੋਵੇਗਾ, ਕਿਉਂਕਿ ਦੋਵਾਂ ਟੀਮਾਂ (ਦਿੱਲੀ ਕੈਪੀਟਲਸ ਖ਼ਿਲਾਫ਼ ਮੁਕਾਬਲਾ) ਦੇ 14 ਅੰਕ ਹਨ। ਦੂਜੇ ਪਾਸੇ ਸਨਰਾਈਜ਼ਰਸ ਦੇ ਕਪਤਾਨ ਡੈਵਿਡ ਵਾਰਨਰ ਨੇ ਜਿੱਤ ਦਾ ਸਿਹਰਾ ਗੇਂਦਬਾਜਾਂ ਨੂੰ ਦਿੱਤਾ।
ਇਹ ਵੀ ਪੜ੍ਹੋ: ਇਕ ਸਾਲ ਦੀ ਗੱਲਬਾਤ ਮਗਰੋਂ ਪੱਕੀ ਹੋਈ ਡੀਲ, ਮੁਕੇਸ਼ ਅੰਬਾਨੀ ਨੂੰ ਮਿਲੇਗਾ 1 ਅਰਬ ਡਾਲਰ ਦਾ ਚੈੱਕ
IPL 2020 : ਅੱਜ ਪੰਜਾਬ ਦਾ ਚੇਨਈ ਅਤੇ ਕੋਲਕਾਤਾ ਦਾ ਰਾਜਸਥਾਨ ਨਾਲ ਹੋਵੇਗਾ ਕਰੋ ਜਾਂ ਮਰੋ ਦਾ ਮੁਕਾਬਲਾ
NEXT STORY