ਨਵੀਂ ਦਿੱਲੀ : ਏਸ਼ੀਆ ਅਤੇ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮ. (ਆਰ. ਆਈ. ਐੱਲ.) ਨੇ ਇਕ ਇਨਵਿਟ ਸਟ੍ਰਕਚਰ ਰਾਹੀਂ ਆਪਣੇ ਫਾਈਬਰ ਆਪਟਿਕ ਨੈੱਟਵਰਕ ਤੋਂ ਕਮਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਾਊਦੀ ਅਰਬ ਦਾ ਪਬਲਿਕ ਇਨਵੈਸਟਮੈਂਟ ਫੰਡ (ਪੀ. ਆਈ. ਐੱਫ.) ਅਤੇ ਆਬੂਧਾਬੀ ਇਨਵੈਸਟਮੈਂਟ ਅਥਾਰਿਟੀ (ਏ. ਡੀ. ਆਈ. ਏ.) ਇਸ ਵਿਚ 51 ਫੀਸਦੀ ਹਿੱਸੇਦਾਰੀ ਖਰੀਦਣ ਲਈ ਇਕ ਅਰਬ ਡਾਲਰ ਨਿਵੇਸ਼ ਕਰਨ ਨੂੰ ਸਹਿਮਤ ਹੋ ਗਈ ਹੈ। ਯਾਨੀ ਅੰਬਾਨੀ ਨੂੰ 1 ਅਰਬ ਡਾਲਰ ਦਾ ਚੈੱਕ ਮਿਲੇਗਾ।
ਇਸ ਲਈ ਪਿਛਲੇ ਕਰੀਬ ਇਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ। ਇਹ ਦੋ ਸਾਵਰੇਨ ਫੰਡ ਰਿਲਾਇੰਸ ਦੇ ਇਨਵਿਟ ਡਿਜੀਟਲ ਫਾਈਬਰ ਇਨਫ੍ਰਾਸਟ੍ਰਕਚਰ ਟਰੱਸਟ (ਡੀ. ਐੱਫ. ਆਈ. ਟੀ.) ਵਿਚ 51 ਫੀਸਦੀ ਹਿੱਸੇਦਾਰੀ ਹਾਸਲ ਕਰਨਗੇ। ਇਸ ਲਈ ਦੋਹਾਂ ਸਾਵਰੇਨ ਫੰਡਸ 'ਚੋਂ ਹਰੇਕ 3,799 ਕਰੋੜ ਰੁਪਏ (50.6 ਕਰੋੜ ਡਾਲਰ) ਨਿਵੇਸ਼ ਕਰਨਗੇ। ਕੰਪਨੀ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਇਹ ਜਾਣਕਾਰੀ ਦਿੱਤੀ। ਇਨਵਿਟ-ਡਿਜੀਟਲ ਫਾਈਬਰ ਇੰਫ੍ਰਾਸਟ੍ਰਕਚਰ ਟਰੱਸਟ ਦਾ 49 ਫੀਸਦੀ ਤੋਂ ਜ਼ਿਆਦਾ ਹਿੱਸਾ ਰਿਲਾਇੰਸ ਦੀਆਂ ਵੱਖ-ਵੱਖ ਕੰਪਨੀਆਂ ਕੋਲ ਰਹੇਗਾ। ਇਹ ਕੰਪਨੀਆਂ ਵੀ ਇਸ 'ਚ 1 ਅਰਬ ਡਾਲਰ ਨਿਵੇਸ਼ ਕਰ ਰਹੀਆਂ ਹਨ।
ਕਿੰਨੀ ਰਾਸ਼ੀ ਜੁਟਾਏਗੀ ਕੰਪਨੀ
ਪਹਿਲਾਂ ਖਬਰ ਆਈ ਸੀ ਕਿ ਪੀ. ਆਈ. ਐੱਫ. ਅਤੇ ਏ. ਡੀ. ਆਈ. ਏ. ਦੇ ਫਾਈਬਰ ਅਸੈਟਸ 'ਚ ਨਿਵੇਸ਼ ਲਈ ਰਿਲਾਇੰਸ ਨਾਲ ਗੱਲ ਚੱਲ ਰਹੀ ਹੈ। ਕੰਪਨੀ ਦਾ ਇਨਵਿਟ ਡਿਜੀਟਲ ਫਾਈਬਰ ਇਨਫ੍ਰਾਸਟ੍ਰਕਚਰ ਟਰੱਸਟ (ਡੀ. ਐੱਫ. ਆਈ. ਟੀ.) ਨਿਵੇਸ਼ਕਾਂ ਨੂੰ ਯੂਨਿਟ ਜਾਰੀ ਕਰ ਕੇ 14,700 ਕਰੋੜ ਰੁਪਏ ਅਤੇ ਕਰਜ਼ੇ ਰਾਹੀਂ 25,000 ਕਰੋੜ ਰੁਪਏ ਜੁਟਾਏਗਾ। ਰਾਸ਼ੀ ਦਾ ਇਸਤੇਮਾਲ ਫਾਈਬਰ ਆਪਟਿਕ ਕੰਪਨੀ ਦਾ ਕਰਜ਼ਾ ਖਤਮ ਕਰਨ 'ਚ ਹੋਵੇਗਾ। ਫਾਈਬਰ ਆਪਟਿਕ ਕਾਰੋਬਾਰ 'ਚ 51 ਫੀਸਦੀ ਹਿੱਸੇਦਾਰੀ ਇਨਵਿਟ ਦੀ ਅਤੇ ਬਾਕੀ ਆਰ. ਆਈ. ਐੱਲ. ਦੀ ਹੋਵੇਗੀ।
LPG ਗੈਸ ਸਿਲੰਡਰ ਦੀਆਂ ਕੀਮਤਾਂ ਜਾਰੀ, ਜਾਣੋ ਨਵੰਬਰ ਮਹੀਨੇ ਲਈ ਭਾਅ
NEXT STORY