ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਤਲਵਾਰਬਾਜ਼ੀ ਸਟੰਟ ਨੂੰ ਤਾਂ ਕ੍ਰਿਕਟ ਮੈਦਾਨ 'ਤੇ ਤੁਸੀਂ ਖ਼ੂਬ ਵੇਖਿਆ ਹੋਵੇਗਾ। ਜਦੋਂ ਵੀ ਜਡੇਜਾ ਕਿਸੇ ਮੈਚ ਵਿਚ ਅਰਧ ਸੈਂਕੜਾ ਜੜ੍ਹਦੇ ਹਨ ਤਾਂ ਉਹ ਆਪਣੇ ਬੈਟ ਨੂੰ ਹੀ ਤਲਵਾਰ ਵਾਂਗ ਘੁੰਮਾਉਂਦੇ ਹੋਏ ਆਪਣੀ ਇਸ ਉਪਲੱਬਧੀ ਦਾ ਜਸ਼ਨ ਮਨਾਉਂਦੇ ਹਨ। ਜਡੇਜਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਇਸ ਅੰਦਾਜ਼ ਦੇ ਦੀਵਾਨੇ ਹਨ। ਤਲਵਾਰ ਘੁੰਮਾਉਣ ਦੇ ਸ਼ੌਕੀਨ ਜਡੇਜਾ ਨੂੰ ਉਨ੍ਹਾਂ ਦੀ ਆਈ.ਪੀ.ਐਲ. ਟੀਮ ਚੇਨੱਈ ਸੁਪਰਕਿੰਗਜ਼ ਨੇ ਉਨ੍ਹਾਂ ਨੂੰ ਤੋਹਫ਼ੇ ਵਿਚ ਵੀ ਤਲਵਾਰ ਭੇਂਟ ਕੀਤੀ ਹੈ।
ਆਈ.ਪੀ.ਐਲ. ਦੀ ਸ਼ਨੀਵਾਰ ਤੋਂ ਸ਼ੁਰੂਆਤ ਹੋ ਰਹੀ ਹੈ। ਇਸ ਦੌਰਾਨ ਚੇਨੱਈ ਦੀ ਟੀਮ ਨੇ ਆਪਣੇ ਖਿਡਾਰੀਆਂ ਨੂੰ ਖ਼ਾਸ ਤੋਹਫ਼ੇ ਦਿੱਤੇ ਹਨ। ਇਸ 'ਤੇ 'ਰਾਜਪੂਤ ਬੁਆਏ' ਵੀ ਲਿਖਿਆ ਹੈ। ਦੱਸ ਦੇਈਏ ਸੋਸ਼ਲ ਮੀਡੀਆ 'ਤੇ ਜਡੇਜਾ ਆਪਣੀਆਂ ਤਸਵੀਰਾਂ ਅਤੇ ਆਪਣੇ ਸਟੰਟ ਨਾਲ 'ਰਾਜਪੂਤ ਬੁਆਏ' ਦਾ ਇਸਤੇਮਾਲ ਖ਼ੂਬ ਕਰਦੇ ਹਨ । ਸੁਨਹਿਰੇ ਰੰਗ ਦੀ ਤਲਵਾਰ ਵਾਲੇ ਇਸ ਮੋਮੇਂਟੋ 'ਤੇ ਜਡੇਜਾ ਦੀ ਆਈ.ਪੀ.ਐਲ. ਉਪਲੱਬਧੀਆਂ ਨੂੰ ਵੀ ਦੱਸਿਆ ਗਿਆ ਹੈ। ਜਡੇਜਾ ਲਈ ਖਾਸਤੌਰ 'ਤੇ ਬਣਾਏ ਗਏ ਇਸ ਮੋਮੇਂਟੋ 'ਤੇ ਦੱਸਿਆ ਗਿਆ ਹੈ ਕਿ ਉਹ ਆਈ.ਪੀ.ਐਲ. ਵਿਚ ਇਕਲੌਤੇ ਭਾਰਤੀ ਖਿਡਾਰੀ ਹਨ ਜਿਨ੍ਹਾਂ ਦੇ ਨਾਮ 100 + ਵਿਕਟਾਂ ਅਤੇ 1900 + ਦੌੜਾਂ ਹਨ। ਉਹ ਇਸ ਲੀਗ ਵਿਚ ਸਭ ਤੋਂ ਜ਼ਿਆਦਾ ਵਿਕਟਾਂ (108 ਵਿਕਟਾਂ) ਲੈਣ ਵਾਲੇ ਲੈਫਟਆਰਮ ਸਪਿਨਰ ਹੈ।
ਜਡੇਜਾ ਨੇ ਆਪਣੀ ਫਰੈਂਚਾਇਜੀ ਚੇਨੱਈ ਸੁਪਰਕਿੰਗਜ਼ ਨੂੰ ਇਸ ਸ਼ਾਨਦਾਰ ਤੋਹਫ਼ੇ ਲਈ ਧੰਨਵਾਦ ਕਹਿੰਦੇ ਹੋਏ ਆਪਣੇ ਟਵਿਟਰ 'ਤੇ ਲਿਖਿਆ, 'ਇਸ ਐਵਾਰਡ ਨੂੰ ਦੇਣ ਲਈ ਧੰਨਵਾਦ ਚੇਨੱਈ ਸੁਪਰਕਿੰਗਜ਼। ਇਸ ਸ਼ਾਨਦਾਰ ਫਰੈਂਚਾਇਜੀ ਲਈ ਖੇਡਣਾ ਇਕ ਸਨਮਾਨ ਹੈ ਅਤੇ ਇਸ ਦਾ ਮੈਨੂੰ ਮਾਣ ਹੈ ਅਤੇ ਇਸ ਸੀਜ਼ਨ ਵਿਚ ਹੋਰ ਚੰਗਾ ਕਰਣ ਦੀ ਉਮੀਦ ਹੈ।'
ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਤੇ ਅਨੁਸ਼ਕਾ ਨੂੰ ਦਿੱਤੀਆਂ ਮੁਬਾਰਕਾਂ, ਚੰਗੇ ਮਾਪੇ ਬਣਨ ਦੀ ਜਤਾਈ ਉਮੀਦ
NEXT STORY