ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਨੇ ਸੋਮਵਾਰ ਨੂੰ ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਲ ਜਾਰੀ ਆਈ. ਪੀ. ਐੱਲ. -13 ਸੀਜ਼ਨ ਦੇ ਆਪਣੇ ਪਹਿਲੇ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੈਂਗਲੁਰੂ ਦੀ ਕਪਤਾਨੀ ਵਿਰਾਟ ਕੋਹਲੀ ਕਰ ਰਹੇ ਹਨ, ਜਦਕਿ ਹੈਦਰਾਬਾਦ ਦੀ ਕਮਾਨ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਹੱਥਾਂ ’ਚ ਹੈ। ਇਸ ਮੈਚ ’ਚ 3 ਨੌਜਵਾਨ ਖਿਡਾਰੀਆਂ ਨੇ ਡੈਬਿਊ ਕੀਤਾ ਹੈ। ਬੈਂਗਲੁਰੂ ਟੀਮ ਵਲੋਂ ਸਲਾਮੀ ਬੱਲੇਬਾਜ਼ ਦੇਵਦਤ ਪਡੀਕਲ ਅਤੇ ਆਸਟਰੇਲੀਆਈ ਵਿਕਟਕੀਪਰ ਬੱਲੇਬਾਜ਼ ਜੋਸ਼ ਫਿਲਿਪੀ ਨੂੰ ਮੌਕਾ ਦਿੱਤਾ ਹੈ। ਇਸ ਦੌਰਾਨ ਦੇਵਦਤ ਨੇ ਆਪਣੇ ਪਹਿਲੇ ਡੈਬਿਊ ਮੈਚ ’ਚ ਧਮਾਕੇਦਾਰ ਪਾਰੀ ਖੇਡਦੇ ਹੋਏ 42 ਗੇਂਦਾਂ ’ਚ 8 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਦੂਜੇ ਪਾਸੇ, ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਨੇ ਪਿ੍ਰਯਮ ਗਰਗ ਨੂੰ ਮੌਕਾ ਦਿੱਤਾ ਹੈ। ਇਹ ਤਿੰਨੇ ਖਿਡਾਰੀ 20-20 ਸਾਲ ਦੇ ਹਨ।
IPL 2020 : ਵਿਰਾਟ ਕੋਹਲੀ ਨੇ ਟਵਿੱਟਰ 'ਤੇ ਆਪਣਾ ਨਾਂ ਸਿਮਰਨਜੀਤ ਰੱਖਿਆ, ਜਾਣੋ ਕਿਉਂ
NEXT STORY