ਆਬੂ ਧਾਬੀ– ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ (63) ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਸ਼ਨੀਵਾਰ ਨੂੰ ਇਕਪਾਸੜ ਅੰਦਾਜ਼ ਵਿਚ 8 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-13 ਦੀ ਅੰਕ ਸੂਚੀ ਵਿਚ ਤੀਜੀ ਜਿੱਤ ਦੇ ਨਾਲ ਚੋਟੀ ਦਾ ਸਥਾਨ ਹਾਸਲ ਕਰ ਲਿਆ।
ਬੈਂਗਲੁਰੂ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ (24 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਰਾਜਸਥਾਨ ਨੂੰ 20 ਓਵਰਾਂ ਵਿਚ 6 ਵਿਕਟਾਂ 'ਤੇ 154 ਦੌੜਾਂ 'ਤੇ ਹੀ ਰੋਕ ਦਿੱਤਾ ਸੀ। ਬੈਂਗਲੁਰੂ ਨੇ ਪਡੀਕਲ ਤੇ ਵਿਰਾਟ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 19.1 ਓਵਰਾਂ ਵਿਚ 2 ਵਿਕਟਾਂ 'ਤੇ 158 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਬੈਂਗਲੁਰੂ ਦੀ ਚਾਰ ਮੈਚਾਂ ਵਿਚੋਂ ਇਹ ਤੀਜੀ ਜਿੱਤ ਹੈ ਤੇ ਵਿਰਾਟ ਦੀ ਟੀਮ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਰਾਜਸਥਾਨ ਨੂੰ ਚਾਰ ਮੈਚਾਂ ਵਿਚੋਂ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ
ਨੌਜਵਾਨ ਬੱਲੇਬਾਜ਼ ਪਡੀਕਲ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਚਾਰ ਮੈਚਾਂ ਵਿਚ ਤੀਜਾ ਅਰਧ ਸੈਂਕੜਾ ਬਣਾਇਆ ਜਦਕਿ ਵਿਰਾਟ ਨੇ ਫਾਰਮ ਵਿਚ ਪਰਤਦੇ ਹੋਏ ਆਈ. ਪੀ. ਐੱਲ. ਵਿਚ ਆਪਣਾ 27ਵਾਂ ਅਰਧ ਸੈਂਕੜਾ ਬਣਾਇਆ। ਪਡੀਕਲ ਤੇ ਵਿਰਾਟ ਨੇ ਦੂਜੀ ਵਿਕਟ ਲਈ 99 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਆਰੋਨ ਫਿੰਚ ਟੀਮ ਦੀਆਂ 25 ਦੌੜਾਂ 'ਤੇ ਆਊਟ ਹੋਇਆ ਜਦਕਿ ਪਡੀਕਲ ਨੂੰ ਜੋਫ੍ਰਾ ਆਰਚਰ ਨੇ ਬੋਲਡ ਕੀਤਾ।
ਇਹ ਵੀ ਪੜ੍ਹੋ: ਸਾਵਧਾਨ! ਜੇ ਕੀਤੀ ਇਹ ਛੋਟੀ ਜਿਹੀ ਗ਼ਲਤੀ ਤਾਂ ਸਮਝੋ ਰੱਦ ਹੋ ਜਾਵੇਗਾ ਤੁਹਾਡਾ ਡਰਾਈਵਿੰਗ ਲਾਈਸੈਂਸ
ਵਿਰਾਟ ਨੇ ਏ. ਬੀ. ਡਿਵਿਲੀਅਰਸ ਨਾਲ ਮੈਚ ਨੂੰ 5 ਗੇਂਦਾਂ ਪਹਿਲਾਂ ਹੀ ਖਤਮ ਕਰ ਦਿੱਤਾ। ਡਿਵਿਲੀਅਰਸ ਨੇ ਜੇਤੂ ਚੌਕਾ ਮਾਰਿਆ ਤੇ 10 ਗੇਂਦਾਂ ਵਿਚ 12 ਦੌੜਾਂ ਬਣਾ ਕੇ ਅਜੇਤੂ ਿਰਹਾ।
ਇਸ ਤੋਂ ਪਹਿਲਾਂ ਰਾਜਸਥਾਨ ਨੇ ਮਹਿਪਾਲ ਲੋਮਰੋਰ ਦੀ 47 ਦੌੜਾਂ ਦੀ ਸ਼ਾਨਦਾਰ ਪਾਰੀ ਤੇ ਰਾਹੁਲ ਤਵੇਤੀਆ ਦੀਆਂ ਅਜੇਤੂ 24 ਦੌੜਾਂ ਦੇ ਮਹੱਤਵਪੂਰਨ ਯੋਗਦਾਨ ਨਾਲ 6 ਵਿਕਟਾਂ 'ਤੇ 154 ਦੌੜਾਂ ਦਾ ਲੜਨਯੋਗ ਸਕੋਰ ਬਣਾਇਆ ਸੀ ਪਰ ਉਹ ਜਿੱਤਣ ਲਈ ਕਾਫੀ ਨਹੀਂ ਸੀ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ
ਦੋਵੇਂ ਟੀਮਾਂ ਇਸ ਪ੍ਰਕਾਰ ਹਨ :
ਰਾਜਸਥਾਨ ਰਾਇਲਜ਼ : ਸਟੀਵ ਸਮਿਥ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੰਜੂ ਸੈਮਸਨ, ਰਾਬਿਨ ਉਥੱਪਾ, ਰਿਆਨ ਪਰਾਗ, ਰਾਹੁਲ ਤੇਵਤੀਆ, ਟਾਮ ਕਰੇਨ, ਸ਼੍ਰੇਅਸ ਗੋਪਾਲ, ਜੋਫਰਾ ਆਰਚਰ, ਮਹਿਪਾਲ ਲੋਮਰੋਰ ਅਤੇ ਜੈ ਦੇਵ ਉਨਾਦਕਟ।
ਰਾਇਲ ਚੈਲੇਂਜਰਸ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਆਰੋਨ ਫਿੰਚ, ਏਬੀ ਡਿਵਿਲਿਅਰਸ (ਵਿਕਟਕੀਪਰ),ਸ਼ਿਵਮ ਦੁਬੇ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਇਸੁਰੂ ਉਡਾਨਾ, ਨਵਦੀਪ ਸੈਨੀ, ਐਡਮ ਜਾਂਪਾ ਅਤੇ ਯਜੁਵੇਂਦਰ ਚਾਹਲ।
ਕੋਵਿਡ-19 ਦੇ ਡਰੋਂ ਨਾਪੋਲੀ ਦੇ ਖਿਡਾਰੀਆਂ ਨੂੰ ਇਟਲੀ ਦੀ ਟੀਮ ਤੋਂ ਕੀਤਾ ਗਿਆ ਬਾਹਰ
NEXT STORY