ਨਵੀਂ ਦਿੱਲੀ : ਰਾਇਲ ਚੈਂਲੇਂਜ਼ਰਸ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਬੀਤੇ ਦਿਨ ਖੇਡੇ ਗਏ ਮੈਚ ਵਿਚ ਆਰ.ਸੀ.ਬੀ. ਦੇ ਸਪਿਨਰ ਯੁਜਵੇਂਦਰ ਚਾਹਲ ਨੇ ਇਕ ਹੀ ਓਵਰ ਵਿਚ ਲਗਾਤਾਰ 2 ਗੇਂਦਾਂ 'ਤੇ 2 ਵਿਕਟਾਂ ਲੈ ਕੇ ਕਮਾਲ ਕਰ ਦਿੱਤਾ। ਮੈਚ ਵਿਚ ਚਾਹਲ ਨੇ ਪਹਿਲਾਂ ਰਾਬਿਨ ਉਥੱਪਾ ਨੂੰ ਆਊਟ ਕੀਤਾ ਤਾਂ ਅਗਲੀ ਹੀ ਗੇਂਦ 'ਤੇ ਸੰਜੂ ਸੈਮਸਨ ਨੂੰ ਆਊਟ ਕਰਕੇ ਰਾਜਸਥਾਨ ਨੂੰ ਬੈਕਫੁੱਟ 'ਤੇ ਧਕੇਲ ਦਿੱਤਾ। ਇਸ ਮੌਕੇ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਵੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਮੈਚ ਦੇਖਣ ਪਹੁੰਚੀ ਸੀ।
ਇਹ ਵੀ ਪੜ੍ਹੋ: ਡਿਲਿਵਰੀ ਪੈਕੇਟ ਗੁਆਚਣ 'ਤੇ ਸ਼ਖ਼ਸ ਨੇ ਕੀਤੀ Amazon ਦੇ CEO ਨੂੰ ਸ਼ਿਕਾਇਤ, ਮਿਲਿਆ ਇਹ ਜਵਾਬ
ਆਪਣੇ ਹੋਣ ਵਾਲੇ ਪਤੀ ਦੀ ਗੇਂਦਬਾਜੀ ਨੂੰ ਵੇਖ ਕੇ ਧਨਾਸ਼੍ਰੀ ਆਪਣੇ ਸੀਟ ਤੋਂ ਖੜ੍ਹੀ ਹੋ ਗਈ ਅਤੇ ਆਪਣੇ ਹੋਣ ਵਾਲੇ ਪਤੀ ਲਈ ਤਾੜੀਆਂ ਵਜਾਉਂਦੀ ਹੋਈ ਨਜ਼ਰ ਆਈ। ਧਨਾਸ਼੍ਰੀ ਚਾਹਲ ਦੀ ਪਰਫਾਰਮੈਂਸ ਨੂੰ ਵੇਖ ਕੇ ਕਾਫ਼ੀ ਖ਼ੁਸ਼ ਵਿਖਾਈ ਦਿੱਤੀ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਧਨਾਸ਼੍ਰੀ ਯੂ.ਏ.ਈ. ਪਹੁੰਚੀ ਹੈ।
ਚਾਹਲ ਨੇ ਹੁਣ ਤੱਕ ਆਈ.ਪੀ.ਐਲ. ਵਿਚ 13 ਵਿਕਟਾਂ ਲਈਆਂ ਹਨ। ਆਈ.ਪੀ.ਐਲ. 2020 ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟਾਪ 5 ਲਿਸਟ ਵਿਚ ਚਾਹਲ ਇਕੱਲੇ ਸਪਿਨਰ ਹਨ। ਯੁਜਵੇਂਦਰ ਚਾਹਲ ਨੇ ਹੁਣ ਤੱਕ ਆਈ.ਪੀ.ਐਲ. ਕਰੀਅਰ ਵਿਚ 113 ਵਿਕਟਾਂ ਲੈ ਚੁੱਕੇ ਹਨ।
IPL 2020 : ਅੱਜ ਕੋਲਕਾਤਾ ਦਾ ਸਨਰਾਈਜ਼ਰਸ ਅਤੇ ਮੁੰਬਈ ਦਾ ਪੰਜਾਬ ਨਾਲ ਹੋਵੇਗਾ ਮੁਕਾਬਲਾ
NEXT STORY