ਆਬੂ ਧਾਬੀ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਕਪਤਾਨ ਈਓਨ ਮੋਰਗਨ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਦੌਰਾਨ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਕੇ.ਕੇ.ਆਰ. ਨੇ ਇਹ ਮੈਚ 7 ਵਿਕਟਾਂ ਨਾਲ ਜਿੱਤਿਆ। ਅਧਿਕਾਰਤ ਬਿਆਨ ਮੁਤਾਬਕ ਮੋਰਗਨ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦੋਂ ਕਿ ਪਲੇਇੰਗ ਇਲੈਵਨ ਵਿਚ ਸ਼ਾਮਲ ਟੀਮ ਦੇ ਹੋਰ ਖਿਡਾਰੀਆਂ ਨੂੰ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਆਈ.ਪੀ.ਐਲ. ਨੇ ਬਿਆਨ ਵਿਚ ਕਿਹਾ, ‘ਕੋਲਕਾਤਾ ਨਾਈਟ ਰਾਈਡਰਜ਼ ’ਤੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੌਲੀ ਓਵਰ ਰੇਟ ਲਈ ਜੁਰਮਾਨਾ ਕੀਤਾ ਗਿਆ ਹੈ। ਆਈ.ਪੀ.ਐਲ. ਦੇ ਆਚਾਰ ਸਹਿੰਤਾ ਤਹਿਤ ਟੀਮ ਨੇ ਇਸ ਸੀਜ਼ਨ ਵਿਚ ਦੂਜੀ ਵਾਰ ਅਜਿਹਾ ਕੀਤਾ ਹੈ। ਇਸ ਲਈ ਕੇ.ਕੇ.ਆਰ. ਦੇ ਕਪਤਾਨ ਇਓਨ ਮੋਰਗਨ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।’ ਇਸ ਮੁਤਾਬਕ, ‘ਪਲੇਇੰਗ ਇਲੈਵਨ ਦੇ ਹੋਰ ਖਿਡਾਰੀਆਂ ਨੂੰ 6 ਲੱਖ ਰੁਪਏ ਜਾਂ ਵਿਅਕਤੀਗਤ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
RCB v CSK : ਚੇਨਈ ਵਿਰੁੱਧ ਜਿੱਤ ਦੀ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਬੈਂਗਲੁਰੂ
NEXT STORY