ਸ਼ਾਰਜਾਹ- ਸਟਾਰ ਖਿਡਾਰੀਆਂ ਨਾਲ ਸਜੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਪਿਛਲੇ ਮੈਚ ਦੀ ਕਰਾਰੀ ਹਾਰ ਭੁੱਲ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ੁੱਕਰਵਾਰ ਨੂੰ ਇੱਥੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਵਿਰੁੱਧ ਲੈਅ 'ਚ ਪਰਤਣ ਦੀ ਕੋਸ਼ਿਸ਼ ਕਰੇਗੀ। ਆਰ. ਸੀ. ਬੀ. ਜਿੱਥੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੇਗੀ, ਉੱਥੇ ਹੀ ਚੇਨਈ ਨੇ ਐਤਵਾਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਰੁੱਧ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ ਸੀ। ਆਰ. ਸੀ. ਬੀ. ਨੂੰ ਜੇਕਰ ਅੰਕ ਸੂਚੀ ਟਾਪ-4 ਵਿਚ ਜਗ੍ਹਾਂ ਬਣਾਉਣੀ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਉਸ ਨੂੰ ਦੇਵਦੱਤ ਪੱਡੀਕਲ ਤੇ ਕਪਤਾਨ ਵਿਰਾਟ ਕੋਹਲੀ ਦੀ ਸਲਾਮੀ ਜੋੜੀ ਤੋਂ ਚੰਗੀ ਸ਼ੁਰੂਆਤ ਦੀ ਲੋੜ ਹੈ ਪਰ ਉਸ ਨੂੰ ਮੱਧਕ੍ਰਮ ਤੋਂ ਵੀ ਸਹਿਯੋਗੀ ਦੀ ਲੋੜ ਹੈ ਕਿਉਂਕਿ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਪਿਛਲੇ ਮੈਚ ਵਿਚ ਉਸਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਈ ਸੀ। ਗਲੇਨ ਮੈਕਸਵੈੱਲ ਤੇ ਏ. ਬੀ. ਡਿਵੀਲੀਅਰਸ ਵਰਗੇ ਬੱਲੇਬਾਜ਼ਾਂ ਨੂੰ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਨਾ ਪਵੇਗਾ। ਆਰ. ਸੀ. ਬੀ. ਦੇ ਗੇਂਦਬਾਜ਼ਾਂ ਨੂੰ ਵੀ ਕੇ. ਕੇ. ਆਰ. ਵਿਰੁੱਧ ਮਾੜੇ ਪ੍ਰਦਰਸ਼ਨ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਪਵੇਗੀ। ਮੁਹੰਮਦ ਸਿਰਾਜ, ਹਰਸ਼ਲ ਪਟੇਲ, ਕਾਇਲ ਜੈਮੀਸਨ, ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਆਲਰਾਊਂਡਰ ਵਾਹਿੰਦੂ ਹਸਰੰਗਾ ਵਿਚੋਂ ਕੋਈ ਵੀ ਬੱਲੇਬਾਜ਼ਾਂ 'ਤੇ ਰੋਕ ਨਹੀਂ ਲਾ ਸਕਿਆ ਸੀ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਦੂਜੇ ਪਾਸੇ ਚੇਨਈ ਨੇ ਮੁੰਬਈ ਦੇ ਵਿਰੁੱਧ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਦੀ 88 ਦੌੜਾਂ ਦੀ ਪਾਰੀ ਨਾਲ ਸ਼ਾਨਦਾਰ ਵਾਪਸੀ ਕਰਕੇ ਜਿੱਤ ਦਰਜ ਕੀਤੀ ਸੀ। ਟੀਮ ਦੇ ਮੁੱਖ ਬੱਲੇਬਾਜ਼ ਫਾਫ ਡੂ ਪਲੇਸਿਸ ਤੇ ਮੋਇਨ ਅਲੀ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ ਜਦਕਿ ਅੰਬਾਤੀ ਰਾਇਡੂ ਰਿਟਾਇਰਡ ਹਰਟ ਹੋ ਗਿਆ ਸੀ। ਤਜਰਬੇਕਾਰ ਸੁਰੇਸ਼ ਰੈਨਾ ਤੇ ਧੋਨੀ ਵੀ ਨਹੀਂ ਚੱਲ ਸਕੇ ਸਨ, ਜਿਸ ਨਾਲ ਇਕ ਸਮੇਂ ਸਕੋਰ ਚਾਰ ਵਿਕਟਾਂ 'ਤੇ 24 ਦੌੜਾਂ ਹੋ ਗਿਆ ਸੀ ਪਰ ਗਾਇਕਵਾੜ ਨੇ ਰਵਿੰਦਰ ਜਡੇਜਾ ਤੇ ਡਵੇਨ ਬ੍ਰਾਵੋ ਦੇ ਨਾਲ ਮਿਲ ਕੇ ਟੀਮ ਨੂੰ 6 ਵਿਕਟਾਂ 'ਤੇ 156 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AUSW v INDW : ਭਾਰਤੀ ਮਹਿਲਾ ਟੀਮ ਸਾਹਮਣੇ ਆਸਟਰੇਲੀਆ ਦੀ ਜੇਤੂ ਮੁਹਿੰਮ ਰੋਕਣ ਦੀ ਵੱਡੀ ਚੁਣੌਤੀ
NEXT STORY