ਚੇਨਈ- ਸ਼ਾਹਬਾਜ਼ ਅਹਿਮਦ ਨੇ 1 ਓਵਰ ’ਚ 3 ਵਿਕਟਾਂ ਲੈ ਕੇ ਮੈਚ ਦੀ ਤਸਵੀਰ ਬਦਲ ਦਿੱਤੀ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਈ. ਪੀ. ਐੱਲ. ਦੇ ਇਕ ਹੋਰ ਰੋਮਾਂਚਕ ਮੁਕਾਬਲੇ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਸਾਨ ਦਿਸ ਰਹੀ ਜਿੱਤ ਤੋਂ ਵਾਂਝੇ ਕਰ ਕੇ 6 ਦੌੜਾਂ ਨਾਲ ਪਟਖਨੀ ਦਿੱਤੀ।


ਗਲੇਨ ਮੈਕਸਵੈੱਲ ਦੇ 41 ਗੇਂਦਾਂ ’ਚ 59 ਦੌੜਾਂ ਦੇ ਦਮ ’ਤੇ ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 149 ਦੌੜਾਂ ਬਣਾਈਆਂ। ਜਵਾਬ ’ਚ ਇਕ ਸਮੇਂ 14ਵੇਂ ਓਵਰ ’ਚ 1 ਵਿਕਟ ’ਤੇ 96 ਦੌੜਾਂ ਬਣਾ ਚੁੱਕੇ ਸਨਰਾਈਜ਼ਰਜ਼ 20 ਓਵਰਾਂ ’ਚ 9 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੇ। ਇਕ ਸਮੇਂ ’ਤੇ ਉਸ ਨੂੰ 24 ਗੇਂਦਾਂ ’ਚ 35 ਦੌੜਾਂ ਦੀ ਜ਼ਰੂਰਤ ਸੀ ਅਤੇ ਖਤਰਨਾਕ ਬੱਲੇਬਾਜ਼ ਜਾਨੀ ਬੇਅਰਸਟੋ ਕਰੀਜ਼ ’ਤੇ ਸਨ। ਇਸ ਤੋਂ ਬਾਅਦ ਸਪਿਨਰ ਅਹਿਮਦ ਨੇ 17ਵੇਂ ਓਵਰ ’ਚ ਬੇਅਰਸਟੋ ਸਮੇਤ 3 ਵਿਕਟਾਂ ਲੈ ਕੇ ਆਰ. ਸੀ. ਬੀ. ਨੂੰ ਮਜ਼ਬੂਤੀ ਨਾਲ ਮੈਚ ’ਚ ਪਰਤਾਇਆ। ਪਹਿਲੀ ਗੇਂਦ ’ਤੇ ਬੇਅਰਸਟੋ, ਦੂਜੀ ’ਤੇ ਮਨੀਸ਼ ਪਾਂਡੇ ਅਤੇ ਆਖਰੀ ਗੇਂਦ ’ਤੇ ਅਬਦੁਲ ਸਮਦ ਆਊਟ ਹੋ ਗਏ। ਇਸ ਤੋਂ ਬਾਅਦ ਸਨਰਾਈਜ਼ਰਜ਼ ਦੇ ਮੈਚ ’ਚ ਵਾਪਸੀ ਦੇ ਰਸਤੇ ਵੀ ਬੰਦ ਹੋ ਗਏ।

ਸਨਰਾਈਜ਼ਰਜ਼ ਲਈ ਕਪਤਾਨ ਡੇਵਿਡ ਵਾਰਨਰ ਅਤੇ ਪਾਂਡੇ ਨੇ ਦੂਜੀ ਵਿਕਟ ਲਈ 83 ਦੌੜਾਂ ਜੋੜੀਆਂ। ਵਾਰਨਰ ਨੇ 37 ਗੇਂਦਾਂ ’ਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ਾਂ ਨੇ ਹਾਲਾਂਕਿ ਨਿਰਾਸ਼ ਕੀਤਾ। ਸਨਰਾਈਜ਼ਰਜ਼ ਦੀ ਇਹ ਦੂਜੀ ਹਾਰ ਅਤੇ ਆਰ. ਸੀ. ਬੀ. ਦੀ ਦੂਜੀ ਜਿੱਤ ਰਹੀ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਹਰਫਨਮੌਲਾ ਜੇਸਨ ਹੋਲਡਰ ਦੀ ਅਗਵਾਈ ’ਚ ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੋਲਡਰ ਨੇ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂਕਿ ਸਟਾਰ ਸਪਿਨਰ ਰਾਸ਼ਿਦ ਖਾਨ ਨੇ 18 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ। ਆਰ. ਸੀ. ਬੀ. ਲਈ ਮੈਕਸਵੈੱਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ’ਚ 5 ਚੌਕੇ ਅਤੇ 3 ਛੱਕੇ ਜੜੇ। ਕਪਤਾਨ ਵਿਰਾਟ ਕੋਹਲੀ ਨੇ 33, ਸ਼ਾਹਬਾਜ਼ ਨਦੀਮ ਨੇ 14 ਅਤੇ ਕਾਇਲ ਜੇਮਿਸਨ ਨੇ 12 ਦੌੜਾਂ ਦਾ ਯੋਗਦਾਨ ਦਿੱਤਾ।


ਟੀਮਾਂ :-
ਰਾਇਲ ਚੈਲੇਂਜਰਜ਼ ਬੈਂਗਲੁਰੂ (ਪਲੇਇੰਗ ਇਲੈਵਨ): ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕ੍ਲ, ਸ਼ਾਹਬਾਜ਼ ਅਹਿਮਦ, ਗਲੇਨ ਮੈਕਸਵੈਲ, ਏਬੀ ਡੀਵਿਲੀਅਰਸ ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਡੈਨੀਅਲ ਕ੍ਰਿਸ਼ਚੀਅਨ, ਕੈਲੀ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ
ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਵਾਰਨਰ (ਕਪਤਾਨ), ਮਨੀਸ਼ ਪਾਂਡੇ, ਜੋਨੀ ਬੇਅਰਸਟੋ, ਵਿਜੇ ਸ਼ੰਕਰ, ਜੇਸਨ ਹੋਲਡਰ, ਅਬਦੁੱਲ ਸਮਦ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਸ਼ਾਹਬਾਜ਼ ਨਦੀਮ
IPL 'ਚ ਪਾਕਿ ਖਿਡਾਰੀਆਂ ਦੇ ਖੇਡਣ ਨੂੰ ਲੈ ਕੇ ਜਾਣੋ ਕੀ ਕਹਿ ਰਹੇ ਨੇ ਕ੍ਰਿਕਟ ਫੈਂਸ
NEXT STORY