ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਰੀਆਂ ਟੀਮਾਂ ਮੈਦਾਨ ’ਤੇ ਆਪਣੀ ਤਾਕਤ ਦਿਖਾ ਰਹੀਆਂ ਹਨ। ਉਥੇ ਹੀ ਚੇਨਈ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਪਣੀ ਜਿੱਤ ਦਰਜ ਕਰਨ ਦੇ ਬਾਅਦ ਹੁਣ ਰਾਇਲ ਚੈਲੇਂਜਰਸ ਬੈਂਗਲੋਰ ਦੀ ਟੀਮ ਸੋਮਵਾਰ ਨੂੰ ਮੁੰਬਈ ਪਰਤ ਆਈ ਹੈ। ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੋਰ ਅਤੇ ਰਾਜਸਥਾਨ ਰਾਇਲਜ਼ ਦਾ ਅਗਲਾ ਮੈਚ ਵੀਰਵਾਰ ਨੂੰ ਮੁੰਬਈ ਵਿਚ ਹੋਣਾ ਹੈ। ਉਸ ਤੋਂ ਪਹਿਲਾਂ ਹੀ ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨਾਲ ਮੁੰਬਈ ਪਰਤ ਆਏ ਹਨ।
ਇਹ ਵੀ ਪੜ੍ਹੋ : ਜਵਾਲਾ ਗੁੱਟਾ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਬੈਚਲਰ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਇਸ ਦੌਰਾਨ ਅਨੁਸ਼ਕਾ ਅਤੇ ਵਿਰਾਟ ਨੇ ਆਪਣੇ ਮੂੰਹ ’ਤੇ ਫੇਸ ਸ਼ੀਲਡ ਅਤੇ ਮਾਸਕ ਲਗਾਇਆ ਹੋਇਆ ਸੀ ਅਤੇ ਅਨੁਸ਼ਕਾ ਨੇ ਧੀ ਵਾਮਿਕਾ ਨੂੰ ਚੁੱਕਿਆ ਹੋਇਆ ਸੀ। ਅਨੁਸ਼ਕਾ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਏ.ਬੀ. ਡਿਵੀਲੀਅਰਸ ਵੀ ਆਪਣੇ ਪਰਿਵਾਰ ਨਾਲ ਏਅਰਪੋਰਟ ’ਤੇ ਸਪਾਟ ਹੋਏ। ਕ੍ਰਿਕਟਰ ਆਪਣੇ ਤਿੰਨਾਂ ਬੱਚਿਆਂ ਅਤੇ ਪਤਨੀ ਨਾਲ ਸਨ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਨੇ ਕੀਤਾ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਪੰਜਾਬੀ ਗ੍ਰਿਫ਼ਤਾਰ
ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਇਸੇ ਸਾਲ ਮਾਤਾ-ਪਿਤਾ ਬਣੇ ਹਨ। ਵਾਮਿਕਾ ਦੇ ਜਨਮ ਨੂੰ 4 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਹੁਣ ਤੱਕ ਲੋਕਾਂ ਨੂੰ ਵਿਰੁਸ਼ਕਾ ਦੀ ਧੀ ਦਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ ਹੈ। ਲੋਕ ਵਾਮਿਕਾ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ।
ਇਹ ਵੀ ਪੜ੍ਹੋ : ਇਜ਼ਰਾਇਲ ਨੇ 80 ਫ਼ੀਸਦੀ ਜਨਤਾ ਨੂੰ ਲਗਾਇਆ ਕੋਰੋਨਾ ਟੀਕਾ, ਲੋਕਾਂ ਨੂੰ ਮਾਸਕ ਤੋਂ ਮਿਲੀ ਮੁਕਤੀ
ਯੂਰਪੀਅਨ ਸਾਕਰ ’ਚ ਫੁਟ, 12 ਫੁੱਟਬਾਲ ਕਲੱਬਾਂ ਨੇ ਆਪਣੀ ਲੀਗ ਦਾ ਕੀਤਾ ਐਲਾਨ
NEXT STORY