ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 15ਵੇਂ ਸੀਜ਼ਨ ਦਾ ਬੀ. ਸੀ .ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸ਼ਡਿਊਲ ਦੇ ਮੁਤਾਬਕ ਆਈ. ਪੀ. ਐੱਲ. ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7 ਵੱਜ ਕੇ 30 ਮਿੰਟ 'ਤੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : IND vs SL 1st Test Day 3 : ਭਾਰਤ ਨੇ ਸ਼੍ਰੀਲੰਕਾ ਨੂੰ ਪਾਰੀ ਤੇ 222 ਦੌੜਾ ਨਾਲ ਹਰਾਇਆ
ਇਸ ਵਾਰ ਆਈ. ਪੀ. ਐੱਲ. ਦੀ ਸ਼ੁਰੂਆਤ 26 ਮਾਰਚ ਤੋਂ ਹੋ ਰਹੀ ਹੈ ਜਦਕਿ 29 ਮਈ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਵਾਰ ਆਈ. ਪੀ. ਐੱਲ. 'ਚ 10 ਟੀਮਾਂ ਖੇਡਣਗੀਆਂ। ਲਖਨਊ ਸੁਪਰਜਾਇੰਟਸ ਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਪਹਿਲੀ ਵਾਰ ਆਈ. ਪੀ. ਐੱਲ. 'ਚ ਹਿੱਸਾ ਲੈ ਰਹੀਆਂ ਹਨ। ਜਦਕਿ ਇਸ ਵਾਰ ਆਈ. ਪੀ. ਐੱਲ. 'ਚ 70 ਮੈਚ ਖੇਡੇ ਜਾਣਗੇ।
ਇਸ ਵਾਰ ਹੋਣ ਵਾਲੇ ਲੀਗ ਦੇ ਸਾਰੇ 70 ਮੈਚ ਮੁੰਬਈ ਤੇ ਪੁਣੇ 'ਚ ਖੇਡੇ ਜਾਣਗੇ। ਮੁੰਬਈ 'ਚ ਕੁਲ 55 ਮੈਚ ਹੋਣੇ ਹਨ, ਜਦਕਿ ਪੁਣੇ 'ਚ 15 ਮੈਚ ਖੇਡੇ ਜਾਣਗੇ। ਇਸ ਵਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 20, ਸੀ. ਸੀ. ਆਈ. 'ਚ 15, ਡੀ. ਵਾਈ ਪਾਟਿਲ ਸਟੇਡੀਅਮ 'ਚ 20 ਮੈਚ ਖੇਡੇ ਜਾਣਗੇ ਜਦਕਿ ਪੁਣੇ ਦੇ ਐੱਮ. ਸੀ ਏ. ਸਟੇਡੀਅਮ 'ਚ 15 ਮੈਚ ਹੋਣਗੇ।
ਇਹ ਵੀ ਪੜ੍ਹੋ : CWC 22 : ਭਾਰਤ ਨੇ ਪਾਕਿ ਨੂੰ 107 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਲਗਾਤਾਰ 11ਵੀਂ ਜਿੱਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਡੀਅਨ ਵੇਲਸ ਤੇ ਮਿਆਮੀ ਓਪਨ ਟੂਰਨਾਮੈਂਟ ਤੋਂ ਹਟੀ ਐਸ਼ ਬਾਰਟੀ
NEXT STORY