ਸਪੋਰਟਸ ਡੈਸਕ : IPL 2023 ਦਾ 7ਵਾਂ ਮੈਚ ਅੱਜ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਗੁਜਰਾਤ ਨੂੰ ਜਿੱਤ ਲਈ 163 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਪ੍ਰਿਥਵੀ ਸ਼ਾਹ 7 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਦਿੱਲੀ ਨੂੰ ਦੂਜਾ ਝਟਕਾ ਮੁਸ਼ੇਲ ਮਾਰਸ਼ ਦੇ ਆਊਟ ਹੋਣ 'ਤੇ ਲੱਗਾ। ਮਿਸ਼ੇਲ ਵੀ 4 ਦੌੜਾਂ ਬਣਾ ਸ਼ੰਮੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਦੀ ਤੀਜੀ ਵਿਕਟ ਕਪਤਾਨ ਡੇਵਿਡ ਵਾਰਨਰ ਦੇ ਤੌਰ 'ਤੇ ਡਿੱਗੀ। ਵਾਰਨਰ 37 ਦੌੜਾਂ ਬਣਾ ਅਲਜ਼ਾਰੀ ਜੋਸੇਫ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਦਿੱਲੀ ਦੀ ਚੌਥੀ ਵਿਕਟ ਰਿਲੀ ਰੋਸੋ ਦੇ ਤੌਰ 'ਤੇ ਡਿੱਗੀ। ਰੋਸੋ ਬਿਨਾ ਖਾਤਾ ਖੋਲੇ ਅਲਜ਼ਾਰੀ ਜੋਸੇਫ ਦਾ ਸ਼ਿਕਾਰ ਬਣਿਆ।
ਦਿੱਲੀ ਨੂੰ ਪੰਜਵਾਂ ਝਟਕਾ ਅਭਿਸ਼ੇਕ ਪੋਰੇਲ ਦੇ ਆਊਟ ਹੋਣ ਨਾਲ ਲੱਗਾ। ਅਭਿਸ਼ੇਕ 20 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਦਿੱਲੀ ਦੀ ਛੇਵੀਂ ਵਿਕਟ ਸਰਫਰਾਜ਼ ਖਾਨ ਦੇ ਤੌਰ 'ਤੇ ਡਿੱਗੀ। ਸਰਫਰਾਜ਼ 30 ਦੌੜਾਂ ਬਣਾ ਰਾਸ਼ਿਦ ਖਾਨ ਦਾ ਸ਼ਿਕਾਰ ਬਣਿਆ। ਅਕਸ਼ਰ ਪਟੇਲ ਨੇ 36 ਦੌੜਾਂ ਦੀ ਪਾਰੀ ਖੇਡੀ। ਗੁਜਰਾਤ ਵਲੋਂ ਮੁਹੰਮਦ ਸ਼ੰਮੀ ਨੇ 3, ਅਲਜ਼ਾਰੀ ਜੋਸੇਫ ਨੇ 2 ਤੇ ਰਾਸ਼ਿਦ ਖਾਨ ਨੇ 3 ਵਿਕਟ ਲਈਆਂ।
ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਸਿਰਫ਼ ਇੱਕ ਹੀ ਮੈਚ ਖੇਡਿਆ ਗਿਆ ਹੈ ਜਿਸ ਵਿੱਚ ਗੁਜਰਾਤ ਨੇ ਜਿੱਤ ਦਰਜ ਕੀਤੀ ਹੈ। ਉਕਤ ਮੈਚ 'ਚ ਗੁਜਰਾਤ ਨੇ 171 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਦਿੱਲੀ ਦੀ ਟੀਮ 157 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : IPL 2023: ਮੋਇਨ ਦੀ 'ਫ਼ਿਰਕੀ' ਨੇ ਪਲਟਿਆ ਪਾਸਾ, ਚੇਨਈ ਨੇ ਲਖਨਊ ਨੂੰ ਹਰਾਇਆ
ਪਿੱਚ ਰਿਪੋਰਟ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਨੇ ਪਿਛਲੇ ਸਾਲਾਂ ਵਿੱਚ ਆਈਪੀਐਲ ਵਿੱਚ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ। ਗੇਂਦਬਾਜ਼ੀ ਖੇਤਰ 'ਚ ਸਪਿਨਰਾਂ ਨੂੰ ਪਿੱਚ ਤੋਂ ਕੁਝ ਮਦਦ ਮਿਲਣ ਦੀ ਉਮੀਦ ਹੈ।
ਮੌਸਮ
ਦਿੱਲੀ 'ਚ ਮੰਗਲਵਾਰ ਸਵੇਰੇ ਮੀਂਹ, ਬੱਦਲਵਾਈ ਅਤੇ ਹਵਾ ਨੇ ਲੋਕਾਂ ਦਾ ਸਵਾਗਤ ਕੀਤਾ। ਮੀਂਹ ਮੈਚ ਵਿੱਚ ਖੇਡ ਖਰਾਬ ਕਰ ਸਕਦਾ ਹੈ। ਰਾਸ਼ਟਰੀ ਰਾਜਧਾਨੀ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਕਾਫੀ ਅਸਧਾਰਨ ਬਣਿਆ ਹੋਇਆ ਹੈ। ਹਾਲਾਂਕਿ ਅੱਜ ਦਾ ਪੂਰਵ ਅਨੁਮਾਨ ਕਾਫ਼ੀ ਹੱਦ ਤੱਕ ਠੀਕ ਮੌਸਮ ਲਈ ਸੀ। ਤਾਪਮਾਨ 31 ਡਿਗਰੀ ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ। 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।
ਇਹ ਵੀ ਪੜ੍ਹੋ : ਮੁੰਬਈ ਵਿਰੁੱਧ 8 ਵਿਕਟਾਂ ਦੀ ਜਿੱਤ ਦਰਜ ਕਰਨ ਮਗਰੋਂ ਬੋਲੇ ਕੋਹਲੀ, 4 ਸਾਲ ਬਾਅਦ ‘ਘਰ ਪਰਤਣਾ’ ਅਦਭੁੱਤ ਰਿਹਾ
ਪਲੇਇੰਗ 11
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ (ਕਪਤਾਨ), ਮਿਸ਼ੇਲ ਮਾਰਸ਼, ਰਿਲੀ ਰੋਸੋ, ਸਰਫਰਾਜ਼ ਖਾਨ, ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੁਲਦੀਪ ਯਾਦਵ, ਅਮਨ ਹਾਕਿਮ ਖਾਨ, ਐਨਰਿਕ ਨਾਰਤਜੇ, ਮੁਕੇਸ਼ ਕੁਮਾਰ
ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈਂ ਸੁਧਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਮੁਹੰਮਦ ਸ਼ੰਮੀ, ਜੋਸ਼ੂਆ ਲਿਟਲ, ਯਸ਼ ਦਿਆਲ, ਅਲਜ਼ਾਰੀ ਜੋਸੇਫ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁੰਬਈ ਵਿਰੁੱਧ 8 ਵਿਕਟਾਂ ਦੀ ਜਿੱਤ ਦਰਜ ਕਰਨ ਮਗਰੋਂ ਬੋਲੇ ਕੋਹਲੀ, 4 ਸਾਲ ਬਾਅਦ ‘ਘਰ ਪਰਤਣਾ’ ਅਦਭੁੱਤ ਰਿਹਾ
NEXT STORY