ਸਪੋਰਟਸ ਡੈਸਕ- ਆਈਪੀਐੱਲ 2023 ਦੇ 54ਵੇਂ ਮੈਚ 'ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਮੁੰਬਈ ਇੰਡੀਅਨਜ਼ (MI) ਦੇ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਮੁੰਬਈ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਦਿੱਤਾ। ਬੈਂਗਲੁਰੂ ਲਈ ਸਭ ਤੋਂ ਵੱਧ 68 ਦੌੜਾਂ ਗਲੇਨ ਮੈਕਸਵੇਲ ਬਣਾਈਆਂ। ਉਸ ਨੇ ਆਪਣੀ ਪਾਰੀ ਦੇ ਦੌਰਾਨ ਨੇ 8 ਚੌਕੇ ਤੇ 4 ਛੱਕੇ ਲਗਾਏ। ਕਪਤਾਨ ਫਾਫ ਡੁ ਪਲੇਸਿਸ ਨੇ 5 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 1 ਦੌੜ, ਅਨੁਜ ਰਾਵਤ ਨੇ 6 ਦੌੜਾਂ, ਮਹੀਪਾਲ ਲੋਮਰੋਰ ਨੇ 1 ਦੌੜ, ਦਿਨੇਸ਼ ਕਾਰਤਿਕ ਨੇ 30 ਦੌੜਾਂ, ਕੇਦਾਰ ਜਾਧਵ ਨੇ 12 ਦੌੜਾਂ ਤੇ ਵਾਨੇਂਦੂ ਹਸਰੰਗਾਂ ਨੇ 12 ਦੌੜਾਂ ਬਣਾਈਆਂ। ਮੁੰਬਈ ਲਈ ਬੇਹਰੇਨਡੋਰਫ ਨੇ 3, ਕੈਮਰੂਨ ਗ੍ਰੀਨ ਨੇ 1, ਕ੍ਰਿਸ ਜੋਰਡਨ ਨੇ 1 ਤੇ ਕੁਮਾਰ ਕਾਰਤੀਕੇਯਨੇ 1 ਵਿਕਟ ਲਈਆਂ।
ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਦੀ 16 ਅੰਕਾਂ ਤੋਂ ਬਾਅਦ ਵੀ ਪਲੇਅ ਆਫ ’ਚ ਜਗ੍ਹਾ ਪੱਕੀ ਨਹੀਂ!
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਵਿਜੇ ਕੁਮਾਰ ਵਿਸ਼ਕ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਟਿਮ ਡੇਵਿਡ, ਨੇਹਲ ਵਢੇਰਾ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਆਕਾਸ਼ ਮਧਵਾਲ, ਕੁਮਾਰ ਕਾਰਤੀਕੇਯਾ, ਜੇਸਨ ਬੇਹਰਨਡੋਰਫ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆ ਦੌਰੇ ਲਈ 20 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ, ਸਵਿਤਾ ਕਰੇਗੀ ਕਪਤਾਨੀ
NEXT STORY