ਨਵੀਂ ਦਿੱਲੀ- IPL ਦੇ 16ਵੇਂ ਸੀਜ਼ਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਮਿੰਨੀ ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਵੇਗੀ। ਨਿਲਾਮੀ ਤੋਂ ਪਹਿਲਾਂ, ਬੀਸੀਸੀਆਈ ਨੇ ਹਰੇਕ ਫਰੈਂਚਾਈਜ਼ੀ ਨੂੰ 15 ਨਵੰਬਰ ਤੱਕ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਸੌਂਪਣ ਲਈ ਕਿਹਾ ਹੈ। ਰਿਪੋਰਟਾਂ ਅਨੁਸਾਰ, ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਹੀ BCCI ਨੂੰ ਰਿਲੀਜ਼ ਕੀਤੇ ਅਤੇ ਰਿਟੇਨ ਕੀਤੇ ਖਿਡਾਰੀਆਂ ਦੀ ਸੂਚੀ ਭੇਜ ਦਿੱਤੀ ਹੈ।
5 ਵਾਰ ਟਰਾਫੀ ਜਿੱਤ ਕੇ ਆਈਪੀਐਲ ਇਤਿਹਾਸ ਦੀ ਸਭ ਤੋਂ ਸਫਲ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦਾ ਪਿਛਲਾ ਸੀਜ਼ਨ ਬਹੁਤ ਖਰਾਬ ਰਿਹਾ ਸੀ ਜਿੱਥੇ ਉਹ ਅੰਕ ਸੂਚੀ ਵਿੱਚ 10ਵੇਂ ਸਥਾਨ 'ਤੇ ਰਹੀ ਸੀ। ਮੁੰਬਈ ਨੇ ਕੁੱਲ 10 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਅਤੇ 5 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਸ਼ਰਮਾ, ਡੇਵਾਲਡ ਬਰੂਇਸ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਡੈਨੀਅਲ ਸੈਮਸ, ਟਿਮ ਡੇਵਿਡ, ਜੋਫਰਾ ਆਰਚਰ, ਜਸਪ੍ਰੀਤ ਬੁਮਰਾਹ, ਟ੍ਰਿਸਟਨ ਸਟੱਬਸ ਅਤੇ ਤਿਲਕ ਵਰਮਾ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਫੈਬੀਅਨ ਐਲਨ, ਕੀਰੋਨ ਪੋਲਾਰਡ, ਟਾਈਮਲ ਮਿਲਸ, ਮਯੰਕ ਮਾਰਕੰਡੇ ਅਤੇ ਰਿਤਿਕ ਸ਼ੌਕੀਨ ਨੂੰ ਰਿਲੀਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : T20 WC ਫਾਈਨਲ 'ਚ ਪਾਕਿ ਦੀ ਹਾਰ ਤੋਂ ਬਾਅਦ ਸ਼ੰਮੀ ਨੇ ਦਿੱਤਾ ਸ਼ੋਏਬ ਅਖਤਰ ਨੂੰ ਕਰਾਰਾ ਜਵਾਬ
ਆਈਪੀਐਲ 2022 ਤੋਂ ਪਹਿਲਾਂ, ਯੈਲੋ ਆਰਮੀ ਨੇ ਅਨੁਭਵੀ ਐਮਐਸ ਧੋਨੀ ਦੀ ਜਗ੍ਹਾ ਜਡੇਜਾ ਨੂੰ ਆਪਣਾ ਨਵਾਂ ਕਪਤਾਨ ਬਣਾਇਆ। ਹਾਲਾਂਕਿ, ਉਸਦੀ ਅਗਵਾਈ ਵਿੱਚ, ਸੀਐਸਕੇ ਦਾ ਪਿਛਲੇ ਸੀਜ਼ਨ ਵਿੱਚ ਵੀ ਮਾੜਾ ਪ੍ਰਦਰਸ਼ਨ ਹੋਇਆ ਸੀ ਅਤੇ ਜਡੇਜਾ ਨੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਪਹਿਲਾਂ ਖੁਦ ਕਪਤਾਨੀ ਛੱਡ ਦਿੱਤੀ ਸੀ। ਉਸ ਨੇ 10 ਮੈਚਾਂ ਵਿੱਚ ਸਿਰਫ਼ 116 ਦੌੜਾਂ ਅਤੇ ਪੰਜ ਵਿਕਟਾਂ ਲਈਆਂ। CSK ਆਈਪੀਐਲ 2022 ਸੀਜ਼ਨ ਵਿੱਚ ਖੇਡੇ ਗਏ 14 ਮੈਚਾਂ ਵਿੱਚੋਂ ਸਿਰਫ 4 ਮੈਚ ਜਿੱਤਣ ਵਿੱਚ ਕਾਮਯਾਬ ਰਹੀ ਸੀ।
ਚੇਨਈ ਨੇ 9 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਅਤੇ 4 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਚੇਨਈ ਨੇ ਆਈਪੀਐਲ ਦੇ 16ਵੇਂ ਸੀਜ਼ਨ ਲਈ ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਮੋਈਨ ਅਲੀ, ਸ਼ਿਵਮ ਦੂਬੇ, ਰਿਤੂਰਾਜ ਗਾਇਕਵਾੜ, ਡੇਵੋਨ ਕੌਨਵੇ, ਮੁਕੇਸ਼ ਚੌਧਰੀ, ਡਵੇਨ ਪ੍ਰੀਟੋਰੀਅਸ ਅਤੇ ਦੀਪਕ ਚਾਹਰ ਨੂੰ ਬਰਕਰਾਰ ਰੱਖਿਆ ਹੈ, ਜਦਕਿ ਕ੍ਰਿਸ ਜੌਰਡਨ, ਐਡਮ ਮਿਲਨੇ, ਨਰਾਇਣ ਜਗਦੀਸ਼ਨ ਅਤੇ ਮਿਸ਼ੇਲ ਸੈਂਟਨਰ ਨੂੰ ਰਿਲੀਜ਼ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
BWF ਵਿਸ਼ਵ ਟੂਰ : PV ਸਿੰਧੂ ਫਾਈਨਲ ਤੋਂ ਹਟੀ, ਜਾਣੋ ਕਾਰਨ
NEXT STORY