ਸਪੋਰਟਸ ਡੈਸਕ- IPL 2024 ਦਾ 38ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮ ਬੱਲੇਬਾਜ਼ ਰੋਹਿਤ ਸ਼ਰਮਾ 6 ਦੌੜਾਂ ਬਣਾ ਬੋਲਟ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਮੁੰਬਈ ਨੂੰ ਦੂਜਾ ਝਟਕਾ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਲੱਗਾ। ਈਸ਼ਾਨ ਕਿਸ਼ਨ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਸੰਦੀਪ ਸ਼ਰਮਾ ਵਲੋਂ ਆਊਟ ਹੋਇਆ।
ਮੁੰਬਈ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਆਊਟ ਹੋਣ ਨਾਲ ਡਿੱਗੀ। ਸੂਰਯਕੁਮਾਰ 10 ਦੌੜਾਂ ਬਣਾ ਸੰਦੀਪ ਸ਼ਰਮਾ ਵਲੋਂ ਆਊਟ ਹੋਇਆ।ਮੁੰਬਈ ਦੀ ਚੌਥੀ ਵਿਕਟ ਮੁਹੰਮਦ ਨਬੀ ਦੇ ਆਊਟ ਹੋਣ ਨਾਲ ਡਿੱਗੀ। ਨਬੀ 23 ਦੌੜਾਂ ਬਣਾ ਚਾਹਲ ਵਲੋਂ ਆਊਟ ਹੋਇਆ। ਮੁੰਬਈ ਨੂੰ ਪੰਜਵਾਂ ਝਟਕਾ ਨੇਹਲ ਵਢੇਰਾ ਦੇ ਆਊਟ ਹੋਣ ਨਾਲ ਲੱਗਾ। ਨੇਹਲ 49 ਦੌੜਾਂ ਬਣਾ ਬੋਲਟ ਦਾ ਸ਼ਿਕਾਰ ਬਣਿਆ। ਮੁੰਬਈ ਨੂੰ ਛੇਵਾਂ ਝਟਕਾ ਹਾਰਦਿਕ ਪੰਡਯਾ ਦੇ ਆਊਟ ਹੋਣ ਨਾਲ ਲੱਗਾ। ਹਾਰਦਿਕ 10 ਦੌੜਾਂ ਬਣਾ ਅਵੇਸ਼ ਖਾਨ ਵਲੋਂ ਆਊਟ ਹੋਇਆ। ਤਿਲਕ ਵਰਮਾ 65 ਦੌੜਾਂ ਬਣਾ ਸੰਦੀਪ ਸ਼ਰਮਾ ਵਲੋਂ ਆਊਟ ਹੋਇਆ। ਰਾਜਸਥਾਨ ਲਈ ਟ੍ਰੇਂਟ ਬੋਲਟ ਨੇ 2 ਵਿਕਟਾਂ, ਸੰਦੀਪ ਸ਼ਰਮਾ ਨੇ 5 ਵਿਕਟਾਂ, ਅਵੇਸ਼ ਖਾਨ ਨੇ 1 ਵਿਕਟ ਤੇ ਯੁਜਵੇਂਦਰ ਚਾਹਲ ਨੇ 1 ਵਿਕਟਾਂ ਲਈਆਂ।
ਮੁੰਬਈ ਦੀ ਟੀਮ ਦਾ ਟੀਚਾ ਆਈ.ਪੀ.ਐੱਲ ਮੈਚ 'ਚ ਟੇਬਲ 'ਤੇ ਚੋਟੀ 'ਤੇ ਰਹਿਣ ਵਾਲੀ ਰਾਜਸਥਾਨ ਨਾਲ ਖਿਲਾਫ ਆਪਣੀ ਗੇਂਦਬਾਜ਼ੀ ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਮੇਜ਼ਬਾਨ ਟੀਮ ਤੋਂ ਬਦਲਾ ਲੈਣ 'ਤੇ ਹੋਵੇਗਾ। ਪਿਛਲੇ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਮੁੰਬਈ ਇੰਡੀਅਨਜ਼ ਦੀ ਟੀਮ ਰਿਕਵਰੀ ਦੇ ਰਾਹ 'ਤੇ ਹੈ ਅਤੇ ਸੀਜ਼ਨ ਦੀ ਖ਼ਰਾਬ ਸ਼ੁਰੂਆਤ ਤੋਂ ਬਾਅਦ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਰਾਜਸਥਾਨ ਰਾਇਲਜ਼ ਦੀ ਟੀਮ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ਅਤੇ 12 ਅੰਕਾਂ ਨਾਲ ਚੋਟੀ 'ਤੇ ਕਾਬਜ਼ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਨੇਹਾਲ ਵਢੇਰਾ, ਮੁਹੰਮਦ ਨਬੀ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ
RCB vs KKR : ਅੰਪਾਇਰ ਨਾਲ ਪੰਗਾ ਲੈਣਾ ਵਿਰਾਟ ਕੋਹਲੀ ਨੂੰ ਪਿਆ ਭਾਰੀ, ਲੱਗਾ ਵੱਡਾ ਜੁਰਮਾਨਾ
NEXT STORY