ਜਲੰਧਰ (ਵੈੱਬ ਡੈਸਕ) - ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਸ ਦੀ ਲਿਸਟ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਸ ਮਹੀਨੇ ਆ ਰਹੀਆਂ ਇਨ੍ਹਾਂ ਛੁੱਟੀਆਂ ਵਿਚ ਘੁੰਮਣ ਦੀ ਪਲਾਨਿੰਗ ਕਰ ਸਕਦੇ ਹੋ। ਇਸ ਮਹੀਨੇ ਦੀਆਂ ਛੁੱਟੀਆਂ ਵਿਚ ਰਾਮ ਨੌਮੀ (6 ਅਪ੍ਰੈਲ, ਐਤਵਾਰ) ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜੈਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ) ਜਨਮ ਦਿਨ ਡਾ. ਬੀ. ਆਰ. ਅੰਬੇਡਕਰ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇਅ (18 ਅਪ੍ਰੈਲ, ਸ਼ੁੱਕਰਵਾਰ) ਅਤੇ ਭਗਵਾਨ ਪਰਸ਼ੂ ਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ) ਸ਼ਾਮਲ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਇਸ ਤੋਂ ਇਲਾਵਾ ਹਰ ਐਤਵਾਰ (6,13,20 ਅਤੇ 27 ਅਪ੍ਰੈਲ) ਅਤੇ ਦੂਜਾ ਸ਼ਨੀਵਾਰ 12 ਅਪ੍ਰੈਲ ਨੂੰ ਵੀ ਸਕੂਲਾਂ 'ਚ ਛੁੱਟੀ ਰਹੇਗੀ। ਇਥੇ ਇਹ ਵੀ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਗਜ਼ਟਿਡ ਛੁੱਟੀਆਂ ਤੋਂ ਇਲਾਵਾ ਚਾਰ ਛੁੱਟੀਆਂ ਐਤਵਾਰ ਦੀਆਂ ਆ ਰਹੀਆਂ ਹਨ ਜਦਕਿ ਕਈ ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੈ ਯਾਨੀ ਕਿ ਅਪ੍ਰੈਲ 'ਚ 10 ਦਿਨ ਵਿੱਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗ ਨੂੰ ਲੈ ਕੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦਿਆਰਥੀ ਦੇਣ ਧਿਆਨ, ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਟੈਸਟ ਲਈ ਰੋਲ ਨੰਬਰ ਜਾਰੀ
NEXT STORY