Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 04, 2025

    10:48:40 PM

  • ipl 2025 top 10 batsmen who hit the most sixes

    IPL 2025 : ਟਾਪ 10 ਧਾਕੜ ਬੱਲੇਬਾਜ਼ ਜਿਨ੍ਹਾਂ ਨੇ...

  • ipl 2025 trophy withdrawn from rcb

    RCB ਤੋਂ ਵਾਪਸ ਲਈ ਗਈ IPL 2025 ਦੀ ਟਰਾਫੀ, ਇਹ ਹੈ...

  • dgca flags safety lapses in turkish airlines operations

    ਟਰਕਿਸ਼ ਏਅਰਲਾਈਨਜ਼ ਦੇ ਕੰਮਕਾਜ 'ਚ ਮਿਲੀਆਂ...

  • 500 note be discontinued

    ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ? ਸਰਕਾਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਜਲੰਧਰ ਪੁਲਸ ਵੱਲੋਂ ਤੇਜ਼ਧਾਰ ਹਥਿਆਰ, ਵਾਹਨਾਂ ਤੇ ਮੋਬਾਈਲਾਂ ਸਣੇ ਅੱਠ ਮੁਲਜ਼ਮ ਕਾਬੂ

PUNJAB News Punjabi(ਪੰਜਾਬ)

ਜਲੰਧਰ ਪੁਲਸ ਵੱਲੋਂ ਤੇਜ਼ਧਾਰ ਹਥਿਆਰ, ਵਾਹਨਾਂ ਤੇ ਮੋਬਾਈਲਾਂ ਸਣੇ ਅੱਠ ਮੁਲਜ਼ਮ ਕਾਬੂ

  • Edited By Baljit Singh,
  • Updated: 04 Apr, 2025 07:16 PM
Punjab
jalandhar police arrests eight accused
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਪੰਕਜ/ਕੁੰਦਨ) : ਅਪਰਾਧ ਨੂੰ ਨੱਥ ਪਾਉਣ ਲਈ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੁਲਸ ਕਮਿਸ਼ਨਰ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਸ ਜਲੰਧਰ ਨੇ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਵਰਤੇ ਗਏ ਹਥਿਆਰਾਂ ਸਮੇਤ ਖੋਹੀਆਂ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ।

ਵੇਰਵਾ ਸਾਝਾਂ ਕਰਦੇ ਹੋਏ, ਪੁਲਸ ਕਮਿਸ਼ਨਰ, ਜਲੰਧਰ ਨੇ ਕਿਹਾ ਕਿ ਅਪਰਾਧਿਕ ਤੱਤਾਂ ਦੀ ਰੋਕਥਾਮ ਦੇ ਹਿੱਸੇ ਵਜੋਂ ਇੱਕ ਪੁਲਸ ਟੀਮ ਕਚਹਿਰੀ ਚੌਕ 'ਤੇ ਤਾਇਨਾਤ ਸੀ। ਇਸ ਦੌਰਾਨ, ਪੁਲਸ ਟੀਮ ਨੂੰ ਛੇ ਨਾਬਾਲਗਾਂ ਦੇ ਇੱਕ ਸਮੂਹ ਬਾਰੇ ਸੂਚਨਾ ਮਿਲੀ ਜੋ ਕਈ ਚੋਰੀਆਂ ਅਤੇ ਖੋਹਾਂ ਵਿੱਚ ਸ਼ਾਮਲ ਸਨ। ਇਸ ਸਮੂਹ ਨੇ ਹਾਲ ਹੀ ਵਿੱਚ ਇੱਕ ਵਿਅਕਤੀ ਤੋਂ ਛੁਰਾ ਦਿਖਾ ਕੇ ਇੱਕ ਮੋਬਾਈਲ ਫੋਨ ਖੋਹਿਆ ਸੀ। ਇਹ ਸਮੂਹ ਕਥਿਤ ਤੌਰ 'ਤੇ 40 ਕੁਆਰਟਰ ਚੌਕ ਵੱਲ ਇੱਕ ਹੋਰ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਵਧ ਰਿਹਾ ਸੀ।

ਇਸ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਛੇ ਵਿਅਕਤੀਆਂ ਦੇ ਸਮੂਹ ਨੂੰ ਫੜ ਲਿਆ। ਐੱਫਆਈਆਰ ਨੰਬਰ 53, ਮਿਤੀ 02.04.2025 ਅਧੀਨ ਧਾਰਾ 303(2), 304(2), 305, 308(2), 317(2), 191(3), 190, ਅਤੇ 3(5) ਬੀਐਨਐਸ ਥਾਣਾ ਨਵੀ ਬਾਰਾਦਰੀ ਵਿਖੇ ਦਰਜ ਕੀਤੀ ਗਈ ਸੀ। ਪੁਲਸ ਨੇ ਮੁਲਜ਼ਮਾਂ ਤੋਂ ਖੋਹ ਕੀਤੇ ਪੰਜ ਮੋਬਾਈਲ ਫੋਨ, ਇੱਕ ਸਪਲੈਂਡਰ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰ, ਇੱਕ ਏਅਰ ਪਿਸਤੌਲ, ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। 

ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਸ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਟੀਮ ਨੇ ਕਈ ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਕਈ ਸ਼ੱਕੀਆਂ ਦਾ ਸਫਲਤਾਪੂਰਵਕ ਪਤਾ ਲਗਾਇਆ ਹੈ:

ਐਫਆਈਆਰ ਨੰਬਰ 22 (ਮਿਤੀ 26.03.2025): ਧਾਰਾ 304 ਅਤੇ 3(5) ਬੀਐਨਐਸ ਦੇ ਤਹਿਤ, ਮਹਿੰਦਰਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਹੋਈ, ਜਿਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਕੇਵੀ ਮਾਰਕੀਟ ਨੇੜੇ ਉਸਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਤੇਜ਼ ਕਾਰਵਾਈ ਤੋਂ ਬਾਅਦ, ਪੁਲਸ ਨੇ ਸ਼ੱਕੀਆਂ ਦੀ ਪਛਾਣ ਰਣਜੀਤ ਸਿੰਘ ਉਰਫ਼ ਮਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਕਾਲਾ ਸੰਘਾ ਰੋਡ, ਜਲੰਧਰ ਵਜੋਂ ਕੀਤੀ ਅਤੇ ਅਪਰਾਧ ਵਿੱਚ ਵਰਤੇ ਗਏ ਪਲਸਰ ਮੋਟਰਸਾਈਕਲ ਦਾ ਵੀ ਪਤਾ ਲਗਾਇਆ ਗਿਆ।

ਐਫਆਈਆਰ ਨੰਬਰ 23 (ਮਿਤੀ 27.03.2025): ਧਾਰਾ 109, 126(2), 351(3), 191(3), 190 ਬੀਐਨਐਸ ਦੇ ਤਹਿਤ, ਪਵਨ ਕੁਮਾਰ ਦੇ ਬਿਆਨ 'ਤੇ ਦਰਜ ਕੀਤੀ ਗਈ ਸੀ, ਜਿਸ ਦੇ ਪੁੱਤਰ, ਗੁਰਪ੍ਰੀਤ ਗੋਰੀਆ 'ਤੇ ਰਤਨ ਸਿਨੇਮਾ ਨੇੜੇ ਪੰਜ ਵਿਅਕਤੀਆਂ ਨੇ ਹਮਲਾ ਕੀਤਾ ਸੀ। 30.03.2025 ਨੂੰ ਪੁਲਸ ਨੇ ਖੰਨਾ ਤੋਂ ਦੋ ਮੁਲਜ਼ਮਾਂ, ਸਤਿੰਦਰ ਸਿੰਘ ਉਰਫ ਸਾਹਿਲ ਅਤੇ ਰਜਿੰਦਰ ਸਿੰਘ ਉਰਫ ਦੀਪਕ ਦੋਵੇਂ ਪੁੱਤਰ ਦਲਬੀਰ ਸਿੰਘ ਵਾਸੀ ਗੁਰੂ ਅਰਜੁਨ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਸਪਲੈਂਡਰ (PB08FF6790) ਜ਼ਬਤ ਕਰ ਲਿਆ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।

ਐਫਆਈਆਰ ਨੰਬਰ 24 (ਮਿਤੀ 28.03.2025): ਧਾਰਾ 115(2), 118(1), 351(3), 296, ਅਤੇ 3(5) BNS ਦੇ ਤਹਿਤ, ਸਾਗਰ ਪੁੱਤਰ ਸਵਰਗੀ ਪਿਆਰੇ ਲਾਲ ਦੇ ਬਿਆਨ 'ਤੇ ਦਰਜ ਕਿਤੀ ਗਈ ਕਿ ਸਿਵਲ ਹਸਪਤਾਲ ਦੇ ਬਾਹਰ ਇੱਕ ਵਿਅਕਤੀ ਦੁਆਰਾ ਉਸ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਹਾਲਾਂਕਿ ਪੁਲਸ ਨੇ ਰਾਹੁਲ ਵਾਸੀ ਅਲੀ ਮੁਹੱਲਾ, ਜਲੰਧਰ ਦਾ ਪਤਾ ਲਗਾ ਲਿਆ ਹੈ, ਪਰ ਉਹ ਫਰਾਰ ਹੈ। ਉਸਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸੀਪੀ ਜਲੰਧਰ ਨੇ ਸ਼ਹਿਰ ਤੋਂ ਅਪਰਾਧਿਕ ਤੱਤਾਂ ਨੂੰ ਖਤਮ ਕਰਨ ਅਤੇ ਨਿਵਾਸੀਆਂ ਲਈ ਇੱਕ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਜਲੰਧਰ ਪੁਲਸ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ। ਉਸਨੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਪੁਲਿਸ ਹੈਲਪਲਾਈਨ 112 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ 'ਤੇ ਦੇਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Jalandhar Police
  • sharp weapon
  • accused arrested
  • ਜਲੰਧਰ ਪੁਲਸ
  • ਤੇਜ਼ਧਾਰ ਹਥਿਆਰ
  • ਮੁਲਜ਼ਮ ਕਾਬੂ

PSEB ਵੱਲੋਂ ਅੱਠਵੀਂ ਦੇ ਨਤੀਜਿਆਂ ਦਾ ਐਲਾਨ ਤੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣ ਵਾਲੇ ਨੇ ਪੈਸੇ, ਅੱਜ ਦੀਆਂ ਟੌਪ-10 ਖਬਰਾਂ

NEXT STORY

Stories You May Like

  • accused arrested with 5 kg heroin and drug money
    ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ ਮੁਲਜ਼ਮ ਗ੍ਰਿਫ਼ਤਾਰ
  • commissionerate police jalandhar conducted a general parade
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਪੁਲਸ ਲਾਈਨ ਵਿਖੇ ਜਨਰਲ ਪਰੇਡ ਤੇ ਦੰਗਾ ਵਿਰੋਧੀ ਮੋਕ ਡਰਿੱਲ
  • commissionerate police jalandhar arrests accused in attack on doctor
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਡਾਕਟਰ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
  • accused who escaped from police custody arrested
    ਪੁਲਸ ਕਸਟਡੀ ’ਚੋਂ ਭੱਜਿਆ ਮੁਲਜ਼ਮ ਗ੍ਰਿਫ਼ਤਾਰ
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13 ਕਿੱਲੋ ਹੈਰੋਇਨ ਤੇ ਹਥਿਆਰਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
  • injured by attack with sharp weapons
    ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
  • snatcher arrested in ludhiana
    ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਮੁਲਜ਼ਮ ਕਾਬੂ
  • weapons  arrest  police
    ਹਥਿਆਰ, ਰੋਂਦ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ
  • independent candidate kamal pawar joins aap
    ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਕਮਲ ਪਵਾਰ ‘ਆਪ’ 'ਚ...
  • lawyer posted his daughter in law s nude photo on facebook
    ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...
  • weather alert for 12 districts in punjab
    ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...
  • important news for registrants
    ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....
  • major crackdown on illegal encroachments
    ਰਮਨ ਅਰੋੜਾ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ 'ਤੇ...
  • deadbody young man found in fields in adampur
    ਆਦਮਪੁਰ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਦਹਿਸ਼ਤ
  • jalandhar corporation officers afraid of getting work done through sanction
    ਜਲੰਧਰ ਨਿਗਮ ਦੇ ਅਫ਼ਸਰ ਹੁਣ ਸੈਂਕਸ਼ਨ ਜ਼ਰੀਏ ਕੰਮ ਕਰਵਾਉਣ ਤੋਂ ਲੱਗੇ ਡਰਨ
  • heartbreaking accident on phagwara national highway
    ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ
Trending
Ek Nazar
weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

important news for registrants

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

immigration nz population

ਪ੍ਰਵਾਸੀਆਂ ਦੀ ਪਸੰਦ ਬਣਿਆ ਨਿਊਜ਼ੀਲੈਂਡ, 6 ਮਿਲੀਅਨ ਤੋਂ ਵੱਧ ਆਬਾਦੀ ਹੋਣ ਦਾ...

state of india has the highest condom usage

ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...

lee jae myung sworn in as new president

ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

bangladesh revokes mujiburahman  s title of father of the nation

ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ

new zealand mp deepfake laws

ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ

fara complaint filed against hindu american foundation

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਵਿਰੁੱਧ FARA ਸ਼ਿਕਾਇਤ ਦਰਜ

visa ban america

ਅਮਰੀਕਾ ਨੇ ਹੁਣ ਇਨ੍ਹਾਂ ਲੋਕਾਂ 'ਤੇ ਲਗਾਈ ਵੀਜ਼ਾ ਪਾਬੰਦੀ

memorial day parade sikh community

‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ...

ravinder dhaliwal arrested

ਜਿਨਸੀ ਸ਼ੋਸ਼ਣ ਮਾਮਲੇ 'ਚ ਰਵਿੰਦਰ ਧਾਲੀਵਾਲ ਗ੍ਰਿਫ਼ਤਾਰ

important news for driving license holders

Punjab: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ !

weather likely to worsen in punjab

ਪੰਜਾਬ 'ਚ ਖਰਾਬ ਹੋ ਰਿਹੈ ਮੌਸਮ! ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

andhra pradesh government isro agreement

ਆਂਧਰਾ ਪ੍ਰਦੇਸ਼ ਸਰਕਾਰ ਨੇ ISRO ਨਾਲ ਕੀਤਾ ਸਮਝੌਤਾ

mla vikramjit chaudhary returns to congress party

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

mla s earning son sho becomes a topic of discussion

Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਪੰਜਾਬ ਦੀਆਂ ਖਬਰਾਂ
    • ban on selling energy drinks near schools
      ਸਕੂਲਾਂ ਨੇੜੇ ਐਨਰਜੀ ਡਰਿੰਕ ਵੇਚਣ 'ਤੇ ਪਾਬੰਦੀ! ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ...
    • 3 days  beas river  youth
      3 ਦਿਨ ਪਹਿਲਾਂ ਬਿਆਸ ਦਰਿਆ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ...
    • salary may increase to rs 96 000 under 8th pay commission know full details
      ਮੁਲਾਜ਼ਮਾਂ ਦੀ ਬੱਲੇ-ਬੱਲੇ : 8ਵੇਂ ਤਨਖਾਹ ਕਮਿਸ਼ਨ ਤਹਿਤ ਵਧ ਕੇ 96,000 ਰੁਪਏ ਹੋ...
    • driving license punjab learning license
      ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਅਹਿਮ ਖ਼ਬਰ, ਖੜ੍ਹਾ ਹੋਇਆ ਨਵਾਂ ਰੇੜਕਾ
    • kuldeep singh gargaj paid obeisance at sachkhand sri akal takht sahib
      ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖ਼ਤ ਸਾਹਿਬ ਹੋਏ...
    • bus route punjab
      ਅਹਿਮ ਖ਼ਬਰ : ਪੰਜਾਬ ਦੇ ਇਸ ਰੂਟ 'ਤੇ ਬੱਸ ਸੇਵਾ ਹੋਈ ਬੰਦ
    • student syllabus update
      ਪੰਜਾਬ : ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਪਡੇਟ ਹੋਣ ਜਾ ਰਿਹਾ ਸਿਲੇਬਸ
    • important news for registrants
      ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....
    • state of india has the highest condom usage
      ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...
    • beaten case
      ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨਾਲ ਕੀਤੀ ਕੁੱਟਮਾਰ, 6 ਖ਼ਿਲਾਫ਼ ਪਰਚਾ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +